ਰੋਹਿਤ ਕੱਕੜ, ਬਟਾਲਾ : ਬਟਾਲਾ ਨਜ਼ਦੀਕ ਅੰਮਿ੫ਤਸਰ-ਬਾਈਪਾਸ 'ਤੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿੱਚ ਇਕ ਲੜਕੀ ਦੀ ਮੌਤ ਤੇ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੫ਾਪਤ ਹੋਇਆ ਹੈ। ਇਸ ਸਬੰਧੀ ਬਲਵਿੰਦਰ ਕੁਮਾਰ ਕੁੰਡਲ ਪੁੱਤਰ ਕਰਤਾਰ ਚੰਦ ਕੁੰਡਲ ਵਾਸੀ ਗੁਰਦਾਸਪੁਰ ਨੇ ਜ਼ੇਰੇ ਇਲਾਜ ਦੱਸਿਆ ਕਿ ਉਹ ਆਪਣੀ ਵਰਨਾ ਕਾਰ ਵਿੱਚ ਅੰਮਿ੫ਤਸਰ ਤੋਂ ਗੁਰਦਾਸਪੁਰ ਵਾਪਸ ਆ ਰਹੇ ਸਨ। ਕਾਰ ਵਰਨਾ (ਨੰ. ਪੀਬੀ-06-ਏਜੀ-5153) ਨੂੰ ਉਨ੍ਹਾਂ ਦਾ ਚਾਲਕ ਸੰਜੀਵ ਸਿੰਘ ਪੁੱਤਰ ਕਰਤਾਰ ਸਿੰਘ ਚਲਾ ਰਿਹਾ ਸੀ ਅਤੇ ਉਨ੍ਹਾਂ ਦੀ ਭਤੀਜੀ ਰਾਬੀਆ ਕੁੰਡਲ ਪੁੱਤਰੀ ਸੁਰਿੰਦਰਪਾਲ ਕੁੰਡਲ ਨਾਲ ਬੈਠੀ ਸੀ। ਜਦੋਂ ਉਹ ਬਟਾਲਾ ਨਜ਼ਦੀਕ ਅੰਮਿ੫ਤਸਰ ਬਾਈਪਾਸ 'ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਜਿਸ ਨਾਲ ਉਹ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਬਟਾਲਾ ਲਿਆਂਦਾ ਜਿੱਥੇ ਡਾਕਟਰਾਂ ਨੇ ਰਾਬੀਆ ਕੁੰਡਲ ਨੂੰ ਮਿ੫ਤਕ ਘੋਸ਼ਿਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਰਾਬੀਆ ਕੁੰਡਲ ਅੰਮਿ੫ਤਸਰ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਕਰ ਰਹੀ ਸੀ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
from Punjabi News -punjabi.jagran.com https://ift.tt/2A7GKfx
via IFTTT
No comments:
Post a Comment