ਮਿਸਰ ਅਤੇ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨਾਲ ਦੋਨੋਂ ਧਿਰਾਂ ਸ਼ਾਂਤੀ ਬਹਾਲੀ ਲਈ ਤਿਆਰ
ਇਜ਼ਰਾਈਲ ਦੇ ਹਮਲਿਆਂ 'ਚ ਹਮਾਸ ਦੇ ਤਿੰਨ ਲੜਾਕਿਆਂ ਸਮੇਤ ਚਾਰ ਦੀ ਮੌਤ
ਯੇਰੂਸ਼ਲਮ (ਏਜੰਸੀ) : ਫਲਸਤੀਨ ਦੇ ਇਸਲਾਮਿਕ ਸਮੂਹ ਹਮਾਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਨੇ ਇਜ਼ਰਾਈਲ ਨਾਲ ਜੰਗਬੰਦੀ 'ਤੇ ਸਹਿਮਤੀ ਬਣਾ ਲਈ ਹੈ। ਸਮਾਚਾਰ ਏਜੰਸੀ ਏਫੇ ਨੇ ਹਮਾਸ ਦੇ ਬੁਲਾਰੇ ਫਾਵਜੀ ਬੋਰਹੌਮ ਦੇ ਹਵਾਲੇ ਤੋਂ ਕਿਹਾ ਕਿ ਮਿਸਰ ਅਤੇ ਸੰਯੁਕਤ ਰਾਸ਼ਟਰ ਨੇ ਜੰਗਬੰਦੀ ਦੀ ਪੁਸ਼ਟੀ ਨਹੀਂ ਕੀਤੀ। ਹਾਲਾਂਕਿ ਉਸ ਵੱਲੋਂ ਗਾਜ਼ਾ 'ਤੇ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਹਮਲਾ ਨਹੀਂ ਕੀਤਾ ਗਿਆ।
ਫਲਸਤੀਨੀ ਲੜਾਕਿਆਂ ਨੇ ਸ਼ੁੱਕਰਵਾਰ ਨੂੰ ਗਾਜ਼ਾ ਸਰਹੱਦ 'ਤੇ ਇਕ ਇਜ਼ਰਾਈਲ ਫੌਜੀ ਦੀ ਹੱਤਿਆ ਕਰ ਦਿੱਤੀ ਸੀ ਜਿਸ ਬਾਅਦ ਇਜ਼ਰਾਈਲ ਨੇ ਗਾਜ਼ਾ 'ਤੇ ਜ਼ਬਰਦਸਤ ਹਮਲੇ ਕੀਤੇ। ਇਜ਼ਰਾਈਲ ਰੱਖਿਆ ਫੋਰਸ (ਆਈਡੀਐੱਫ) ਨੇ ਹਮਾਸ ਦੇ ਅੱਠ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਵਿਚ ਹਮਾਸ ਦੇ ਤਿੰਨ ਲੜਾਕਿਆਂ ਸਮੇਤ ਚਾਰ ਫਲਸਤੀਨੀ ਮਾਰੇ ਗਏ। ਆਈਡੀਐੱਫ ਨੇ ਹਮਾਸ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਅਤੇ ਟੈਂਕ ਤੋਂ ਜ਼ਬਰਦਸਤ ਗੋਲਾਬਾਰੀ ਕਰਦੇ ਹੋਏ ਉਸ ਦੇ 60 ਟਿਕਾਣੇ ਬਰਬਾਦ ਕਰ ਦਿੱਤੇ।
ਫਾਵਜੀ ਬੋਰਹੌਮ ਨੇ ਕਿਹਾ ਕਿ ਮਿਸਰ ਅਤੇ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨਾਲ ਦੋਨੋਂ ਧਿਰਾਂ ਸ਼ਾਂਤੀ ਬਹਾਲੀ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਨੇ ਹਾਲਾਂਕਿ, ਸਮÎਝੌਤੇ ਦਾ ਵਿਸਥਾਰਤ ਵੇਰਵਾ ਨਹੀਂ ਦਿੱਤਾ। ਇਕ ਹਫ਼ਤੇ ਦੇ ਫਰਕ 'ਤੇ ਦੂਜੀ ਵਾਰੀ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਲਈ ਸਹਿਮਤ ਹੋਏ ਹਨ। ਇਸ ਤੋਂ ਪਹਿਲਾਂ ਪਿਛਲੇ ਹÎਫ਼ਤੇ ਦੇ ਅਖੀਰ ਵਿਚ ਵੀ ਦੋਨੋਂ ਧਿਰਾਂ ਨੇ ਇਕ-ਦੂਜੇ 'ਤੇ ਖ਼ਤਰਨਾਕ ਹਮਲੇ ਕੀਤੇ ਸਨ। ਇਸ ਦੌਰਾਨ, ਸੰਯੁਕਤ ਰਾਸ਼ਟਰ ਨੇ ਕਈ ਮਹੀਨਿਆਂ ਦੇ ਤਣਾਅ ਦੇ ਬਾਅਦ ਦੋਨੋਂ ਧਿਰਾਂ ਨੂੰ ਪੁਰਾਣੇ ਹਾਲਾਤ 'ਚ ਪਰਤ ਜਾਣ ਦੀ ਅਪੀਲ ਕੀਤੀ ਹੈ।
from Punjabi News -punjabi.jagran.com https://ift.tt/2myS0aS
via IFTTT
No comments:
Post a Comment