Responsive Ads Here

Saturday, July 21, 2018

ਅਧਿਆਪਕਾ ਵੱਲੋਂ ਵਿਦਿਆਰਥਣ ਦੀ ਕੁੱਟਮਾਰ

- ਭੜਕੇ ਮਾਤਾ ਪਿਤਾ ਵੱਲੋਂ ਸਕੂਲ ਦੇ ਬਾਹਰ ਨਾਅਰੇਬਾਜ਼ੀ

ਫੋਟੋ 117 ਪੀ - ਸਰਕਾਰੀ ਸਕੂਲ ਲੜਕੇ ਬੰਬੇਲੀ ਮਾਹਿਲਪੁਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਮਾਤਾ ਪਿਤਾ ਨਾਲ ਬਸਪਾ ਆਗੂ ਬਖ਼ਸੀਸ਼ ਸਿੰਘ ਗਾਂਧੀ, ਪਰਮਜੀਤ ਸਿੰਘ ਸਰਪੰਚ ਤੇ ਹੋਰ।

-

ਸਤਨਾਮ ਲੋਈ, ਮਾਹਿਲਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਬੇਲੀ ਵਿਖੇ ਇਕ ਕੰਪਿਊਟਰ ਅਧਿਆਪਕਾ ਵੱਲੋਂ ਇਕ ਵਿਦਿਆਰਥਣ ਦੀ ਕੁੱਟਮਾਰ ਸਿਰਫ਼ ਇਸੇ ਕਰਕੇ ਕਰ ਦਿੱਤੀ ਕਿਉਂਕਿ ਉਸ ਦੇ ਵਾਰ ਵਾਰ ਪੁੱਛਣ 'ਤੇ ਪਾਣੀ ਪੀਣ ਲਈ ਨਾ ਦਿੱਤੇ ਜਾਣ ਦੇ ਬਾਵਜੂਦ ਵਿਦਿਆਰਥਣ ਪਾਣੀ ਪੀਣ ਲਈ ਚੱਲੀ ਗਈ। ਇਸੇ ਤਰ੍ਹਾਂ ਉਕਤ ਅਧਿਆਪਕਾ ਨੇ ਇਕ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਵੀ ਮਾਮੂਲੀ ਗੱਲ 'ਤੇ ਕੁੱਟ ਦਿੱਤਾ ਜਿਸ ਕਾਰਨ ਉਸ ਗੰਭੀਰ ਜ਼ਖ਼ਮੀ ਹੋ ਗਿਆ। ਅਧਿਆਪਕ ਤੋਂ ਖ਼ਫਾ ਹੋਏ ਮਾਪਿਆਂ ਨੇ ਸਕੂਲ ਪ੫ਬੰਧਕਾਂ ਤੋਂ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਸਕੂਲ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ।

ਪ੫ਾਪਤ ਜਾਣਕਾਰੀ ਅਨੁਸਾਰ ਪਿੰਡ ਭੂੰਨੋ ਤੇ ਬਿਲਾਸਪੁਰ ਪਿੰਡਾਂ ਤੋਂ ਆਏ ਜੀਵਨ ਲਾਲ, ਸ਼ਕੁੰਤਲਾ, ਸੁਰਿੰਦਰ ਸਿੰਘ ਨੇ ਬਸਪਾ ਆਗੂ ਬਖ਼ਸੀਸ਼ ਸਿੰਘ ਗਾਂਧੀ, ਰਾਕੇਸ਼ ਕੁਮਾਰ, ਰਾਮ ਸਰੂਪ, ਹਰਭਜਨ ਸਿੰਘ, ਭਰਪੂਰ ਸਿੰਘ ਕੰਮੋਵਾਲ, ਕੁਲਦੀਪ ਸਿੰਘ, ਮਲਕੀਤ ਸੂੰਨੀ, ਵਿਪਨ ਕੁਮਾਰ ਬੰਬੇਲੀ, ਸੰਨੀ ਭੀਲੋਵਾਲ, ਮਨੋਹਰ ਲਾਲ, ਜਸਵੰਤ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਉਨ੍ਹਾਂ ਦੀ ਬੇਟੀ ਰੇਸ਼ਮਾ ਜੋ ਕਿ ਸਕੂਲ 'ਚ ਹੀ ਗਿਆਰਵੀਂ ਜਮਾਤ ਵਿਚ ਪੜ੍ਹਦੀ ਹੈ ਨੇ ਕੱਲ ਕੰਪਿਊਟਰ ਅਧਿਆਪਕਾ ਨੂੰ ਪੀਰੀਅਡ 'ਚ ਹੀ ਪਾਣੀ ਪੀਣ ਲਈ ਪੁੱਿਛਆ। ਉਨ੍ਹਾਂ ਦੱਸਿਆ ਕਿ ਅਧਿਆਪਕਾ ਨੇ ਉਸ ਨੂੰ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਉਨ੍ਹਾਂ ਦੇ ਬੱਚੇ ਦੀ ਪੀਰੀਅਡ 'ਚ ਹੀ ਹਾਲਤ ਖ਼ਰਾਬ ਹੋਣ ਕਾਰਨ ਉਹ ਪਾਣੀ ਪੀਣ ਤੁਰ ਪਈ ਪਰੰਤੂ ਅੱਗ ਬਗੂਲਾ ਹੋਈ। ਅਧਿਆਪਕਾ ਨੇ ਉਸ ਦੀ ਖਿੱਚ ਧੂਹ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਉਨ੍ਹਾਂ ਦੀ ਲੜਕੀ ਦੀ ਚੁੰਨੀ ਲਿੱਥ ਗਈ। ਉਨ੍ਹਾਂ ਦੱਸਿਆ ਕਿ ਰੇਸ਼ਮਾ ਦੀ ਸਾਥੀ ਵਿਦਿਆਰਥਣ ਨੇ ਚੰਨੀ ਚੁੱਕ ਕੇ ਫੜਾ ਦਿੱਤੀ ਤਾਂ ਆਪੇ ਤੋਂ ਬਾਹਰ ਹੋਈ ਉਕਤ ਅਧਿਆਪਕਾ ਨੇ ਉਸ ਦੀ ਵੀ ਕੁੱਟਮਾਰ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਉਸ ਅਧਿਆਪਕ ਨੇ ਨੌਵੀਂ ਕਲਾਸ ਦੇ ਇਕ ਨਰੇਸ਼ ਕੁਮਾਰ ਨਾਮਕ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਜਿਸ ਕਾਰਨ ਉਸ ਦਾ ਹੱਥ ਜ਼ਖ਼ਮੀ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ਵੀ ਕੀਤੀ ਪਰੰਤੂ ਕਿਸੇ ਨੇ ਵੀ ਸੁਣਵਾਈ ਨਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਬੱਚਿਆਂ ਨਾਲ ਸਕੂਲ ਪਹੁੰਚੀਆਂ ਤਾਂ ਅਧਿਆਪਕਾ ਨੇ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਖ਼ਫਾ ਹੋਏ ਮਾਪਿਆਂ ਨੇ ਸਕੂਲ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਉਕਤ ਅਧਿਆਪਕਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਕੰਪਿਊਟਰ ਅਧਿਆਪਕਾ ਦਾ ਪੱਖ ਪੁੱਿਛਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਨਾਲ ਇਕ ਹੋਰ ਕੰਪਿਊਟਰ ਦੀ ਅਧਿਆਪਕਾ ਹੈ ਜਿਹੜੀ ਕਿ ਬੱਚਿਆਂ ਨੂੰ ਵਾਰ ਵਾਰ ਸਿਖਾ ਕੇ ਉਸ ਦੀ ਕਲਾਸ 'ਚ ਸ਼ਰਾਰਤਾਂ ਕਰਨ ਨੂੰ ਉਕਸਾਉਂਦੀ ਹੈ। ਉਸ ਦੇ ਨਾਲ ਸਕੂਲ ਦੇ ਤਿੰਨ ਹੋਰ ਅਧਿਆਪਕ ਰਲੇ ਹੋਏ ਹਨ। ਉਸ ਨੇ ਸ਼ਰਾਰਤਾਂ ਕਰ ਰਹੇ ਬੱਚਿਆਂ ਨੂੰ ਸਿਰਫ਼ ਡਾਂਟਿਆ ਸੀ। ਸਕੂਲ ਦੀ ਕਾਰਜਕਾਰੀ ਪਿ੫ੰਸੀਪਲ ਬਲਵੀਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਦਿੱਤੀ ਹੈ। ਅਗਲੀ ਕਾਰਵਾਈ ਉਹੀ ਕਰਨਗੇ।



from Punjabi News -punjabi.jagran.com https://ift.tt/2O5pNVP
via IFTTT

No comments:

Post a Comment