- ਘੁਟਾਲੇ 'ਚ ਭੂਮਿਕਾ ਨੂੰ ਲੈ ਕੇ ਚਾਰ ਤੋਂ 20 ਸਾਲ ਤਕ ਸੁਣਾਈ ਗਈ ਜੇਲ੍ਹ ਦੀ ਸਜ਼ਾ
- ਭਾਰਤ ਦੇ ਕਾਲ ਸੈਂਟਰਾਂ ਦੇ ਜ਼ਰੀਏ ਕੀਤੀ ਗਈ ਸੀ ਹਜ਼ਾਰਾਂ ਅਮਰੀਕੀਆਂ ਨਾਲ ਠੱਗੀ
ਨਿਊਯਾਰਕ (ਪੀਟੀਆਈ) :
ਅਮਰੀਕਾ 'ਚ ਵੱਡੇ ਪੱਧਰ 'ਤੇ ਹੋਏ ਕਾਲ ਸੈਂਟਰ ਘੁਟਾਲੇ 'ਚ ਭਾਰਤੀ ਮੂਲ ਦੇ 21 ਲੋਕਾਂ ਨੂੰ ਚਾਰ ਸਾਲ ਤੋਂ ਲੈ ਕੇ 20 ਸਾਲ ਤਕ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਭਾਰਤ ਦੇ ਕਾਲ ਸੈਂਟਰਾਂ ਦੇ ਜ਼ਰੀਏ ਹਜ਼ਾਰਾਂ ਅਮਰੀਕੀਆਂ ਤੋਂ ਕਰੋੜਾਂ ਡਾਲਰ ਦੀ ਠੱਗੀ ਕੀਤੀ ਗਈ ਸੀ। ਇਸ ਮਾਮਲੇ 'ਚ ਇਨ੍ਹਾਂ ਨੂੰ ਇਸੇ ਹਫ਼ਤੇ ਦੋਸ਼ੀ ਪਾਇਆ ਗਿਆ ਸੀ।
ਅਮਰੀਕੀ ਅਟਾਰਨੀ ਜਨਰਲ ਜੈਫ ਸੈਸ਼ਨ ਨੇ ਕਿਹਾ ਕਿ ਕੌਮਾਂਤਰੀ ਅਪਰਾਧਕ ਗਿਰੋਹ ਦੇ ਮੈਂਬਰਾਂ ਨੇ ਬਜ਼ੁਰਗ ਅਮਰੀਕੀਆਂ, ਜਾਇਜ਼ ਰੂਪ ਨਾਲ ਰਹਿਣ ਵਾਲੇ ਪਰਵਾਸੀਆਂ ਅਤੇ ਦੂਜੇ ਲੋਕਾਂ ਦੀ ਜੀਵਨ ਭਰ ਦੀ ਕਮਾਈ ਠੱਗਣ ਦੀ ਸਾਜ਼ਿਸ਼ ਰਚੀ ਸੀ। ਅਮਰੀਕੀ ਅਧਿਕਾਰੀਆਂ ਮੁਤਾਬਿਕ ਕਾਲ ਸੈਂਟਰ ਘੁਟਾਲੇ 'ਚ ਹਜ਼ਾਰਾਂ ਅਮਰੀਕੀ ਨਾਗਰਿਕਾਂ ਨਾਲ ਕਰੋੜਾਂ ਡਾਲਰ ਦੀ ਧੋਖਾਧੜੀ ਕੀਤੀ ਗਈ ਸੀ। ਇਸ ਮਾਮਲੇ 'ਚ ਦੋਸ਼ੀ ਬਣਾਏ ਗਏ ਲੋਕਾਂ ਨੇ ਆਪਣਾ ਜੁਰਮ ਸਵੀਕਾਰ ਕੀਤਾ ਸੀ। ਇਨ੍ਹਾਂ ਲੋਕਾਂ ਨੇ ਇਹ ਮੰਨਿਆ ਸੀ ਕਿ ਸਾਲ 2012 ਤੋਂ ਲੈ ਕੇ 2016 ਤਕ ਭਾਰਤ ਸਥਿਤ ਕਾਲ ਸੈਂਟਰਾਂ ਨਾਲ ਫੋਨ ਦੇ ਜ਼ਰੀਏ ਅਮਰੀਕਾ 'ਚ ਹੋਈ ਧੋਖਾਧੜੀ ਅਤੇ ਮਨੀ ਲਾਂਡਰਿੰਗ ਸਕੀਮ 'ਚ ਇਨ੍ਹਾਂ ਦੀ ਭੂਮਿਕਾ ਸੀ। ਇਸ ਮਾਮਲੇ 'ਚ ਭਾਰਤ 'ਚ ਰਹਿਣ ਵਾਲੇ 32 ਸਾਜ਼ਿਸ਼ਕਰਤਾਵਾਂ ਸਮੇਤ 56 ਲੋਕਾਂ ਅਤੇ ਭਾਰਤ ਸਥਿਤ ਪੰਜ ਕਾਲ ਸੈਂਟਰਾਂ 'ਤੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼ ਤੈਅ ਕੀਤੇ ਗਏ ਸਨ। ਇਸ ਮਾਮਲੇ 'ਚ ਤਿੰਨ ਭਾਰਤੀਆਂ ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ।
ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਕੀਤੀ ਠੱਗੀ
ਸਾਜ਼ਿਸ਼ ਤਹਿਤ ਅਹਿਮਦਾਬਾਦ 'ਚ ਸਥਿਤ ਕਾਲ ਸੈਂਟਰਾਂ ਦੇ ਜ਼ਰੀਏ ਅਮਰੀਕੀ ਇਮੀਗ੍ਰੇਸ਼ਨ ਸੇਵਾ ਦੇ ਅਧਿਕਾਰੀ ਬਣ ਕੇ ਲੋਕਾਂ ਨਾਲ ਧੋਖਾਧੜੀ ਕੀਤੀ ਗਈ। ਕਾਲ ਸੈਂਟਰ ਦੇ ਆਪਰੇਟਰਾਂ ਨੇ ਲੋਕਾਂ ਨੂੰ ਰਕਮ ਜਮ੍ਹਾਂ ਨਾ ਕਰਨ 'ਤੇ ਗਿ੍ਰਫ਼ਤਾਰੀ ਜਾਂ ਦੇਸ਼ ਵਾਪਸ ਭੇਜੇ ਜਾਣ ਦੀ ਧਮਕੀ ਦਿੱਤੀ। ਜਿਹੜੇ ਲੋਕ ਰਕਮ ਦੇਣ ਲਈ ਤਿਆਰ ਹੋ ਗਏ ਉਨ੍ਹਾਂ ਨੂੰ ਕਿਹਾ ਗਿਆ ਕਿ ਕਿਵੇਂ ਭੁਗਤਾਨ ਕਰਨਾ ਹੈ। ਡਾਟਾ ਬ੍ਰੋਕਰਸ ਅਤੇ ਦੂਜੇ ਵਸੀਲਿਆਂ ਤੋਂ ਲੋਕਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਸੀ। ਲੋਕਾਂ ਤੋਂ ਰਕਮ ਲੈਣ ਲਈ ਬੈਂਕ ਖਾਤੇ ਵੀ ਖੋਲ੍ਹੇ ਗਏ ਸਨ।
from Punjabi News -punjabi.jagran.com https://ift.tt/2NvTpL2
via IFTTT
 
No comments:
Post a Comment