ਇੰਗਲਿਸ਼ ਸਮਰ
-17 ਟੈਸਟ ਲੜੀਆਂ 'ਚੋਂ ਸਿਰਫ਼ ਤਿੰਨ ਜਿੱਤ ਸਕੀ ਹੈ ਭਾਰਤੀ ਟੀਮ
-ਇਕ ਅਗਸਤ ਤੋਂ ਸ਼ੁਰੂ ਹੋਵੇਗੀ ਪੰਜ ਟੈਸਟ ਮੈਚਾਂ ਦੀ ਲੜੀ
ਨਵੀਂ ਦਿੱਲੀ (ਜੇਐੱਨਐੱਨ) : ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤੀ ਿਯਕਟ ਟੀਮ ਆਪਣੀ ਦੂਜੀ ਸਭ ਤੋਂ ਅੌਖੀ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕਪਤਾਨੀ ਦਾ ਟੈਸਟ ਦੱਖਣੀ ਅਫਰੀਕਾ ਵਿਚ ਹੋਇਆ ਸੀ ਜਿਸ ਵਿਚ ਟੀਮ ਇੰਡੀਆ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 1-2 ਨਾਲ ਹਾਰ ਗਈ ਸੀ। ਹੁਣ ਭਾਰਤ ਨੇ ਇਕ ਅਗਸਤ ਤੋਂ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ ਜਿਸ ਵਿਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਇਤਿਹਾਸ ਰਚੇਗੀ ਹਾਲਾਂਕਿ ਇਤਿਹਾਸ ਭਾਰਤ ਦੇ ਪੱਖ ਵਿਚ ਨਹੀਂ ਹੈ। ਭਾਰਤ ਨੇ ਇੰਗਲੈਂਡ ਵਿਚ ਹੁਣ ਤਕ 17 ਟੈਸਟ ਲੜੀਆਂ ਖੇਡੀਆਂ ਹਨ ਜਿਸ ਵਿਚ ਉਸ ਨੂੰ ਸਿਰਫ਼ ਤਿੰਨ ਵਿਚ ਹੀ ਜਿੱਤ ਮਿਲੀ ਹੈ। ਜੇ ਵਿਰਾਟ ਦੀ ਕਪਤਾਨੀ ਦੀ ਗੱਲ ਕਰੀਏ ਤਾਂ ਭਾਰਤ ਨੇ 2015 ਤੋਂ 2017 ਤਕ ਲਗਾਤਾਰ ਨੌਂ ਟੈਸਟ ਲੜੀਆਂ ਜਿੱਤੀਆਂ ਹਨ। ਇਸ ਯਮ ਵਿਚ ਭਾਰਤ ਨੇ ਵਿਦੇਸ਼ ਜਾ ਕੇ ਸ੍ਰੀਲੰਕਾ ਤੇ ਵੈਸਟਇੰਡੀਜ਼ ਨੂੰ ਵੀ ਹਰਾਇਆ। ਘਰ ਵਿਚ ਆਸਟ੫ੇਲੀਆ, ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਨੂੰ ਹਰਾਇਆ। ਵਿਰਾਟ ਦੀ ਕਪਤਾਨੀ ਵਿਚ ਟੀਮ ਇੰਡੀਆ ਦੀ ਟੈਸਟ ਵਿਚ ਜਿੱਤ ਦਾ ਸਫ਼ਰ ਇਸ ਸਾਲ ਦੀ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਵਿਚ ਜਾ ਕੇ ਰੁਕ ਗਿਆ। ਭਾਰਤ ਤੋਂ ਬਹੁਤ ਉਮੀਦਾਂ ਸਨ ਕਿ ਵਿਰਾਟ ਦੀ ਕਪਤਾਨੀ ਵਿਚ ਟੀਮ ਇੰਡੀਆ ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੇਗੀ। ਉਹ ਉਥੇ ਇੱਕੋ ਇਕ ਜਿੱਤ ਹਾਸਿਲ ਕਰ ਸਕੀ ਹਾਲਾਂਕਿ ਟੀਮ ਨੇ ਉਥੇ ਮੇਜ਼ਬਾਨ ਟੀਮ ਜ਼ਬਰਦਸਤ ਟੱਕਰ ਦਿੱਤੀ।
ਇੰਗਲੈਂਡ ਵਿਚ ਭਾਰਤ ਦੀ ਹਾਲਤ ਖ਼ਰਾਬ :
ਭਾਰਤੀ ਿਯਕਟ ਟੀਮ ਨੇ ਇੰਗਲੈਂਡ ਵਿਚ ਹੁਣ ਤਕ 17 ਟੈਸਟ ਲੜੀਆਂ ਖੇਡੀਆਂ ਹਨ ਜਿਸ ਵਿਚ ਉਸ ਨੂੰ ਤਿੰਨ ਹੀ ਵਾਰ 1971, 1986 ਤੇ 2007 ਵਿਚ ਜਿੱਤ ਹਾਸਿਲ ਹੋ ਸਕੀ। ਇਕ ਵਾਰ ਅਜੀਤ ਵਾਡੇਕਰ ਦੀ ਕਪਤਾਨੀ ਵਿਚ ਤਾਂ ਦੂਜੀ ਵਾਰ ਕਪਿਲ ਦੇਵ ਦੀ ਕਪਤਾਨੀ ਵਿਚ। ਤੀਜੀ ਵਾਰ ਭਾਰਤ ਨੇ ਰਾਹੁਲ ਦ੫ਾਵਿੜ ਦੀ ਕਪਤਾਨੀ ਵਿਚ 2007 ਵਿਚ ਇੰਗਲੈਂਡ ਵਿਚ ਟੈਸਟ ਲੜੀ ਜਿੱਤੀ ਸੀ। ਇਸ ਟੀਮ ਵਿਚ ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲੀ ਵਰਗੇ ਦਿੱਗਜ ਸ਼ਾਮਿਲ ਸਨ। ਭਾਰਤ ਨੇ ਇੰਗਲੈਂਡ ਵਿਚ 57 ਟੈਸਟ ਖੇਡੇ ਜਿਸ ਵਿਚ ਉਸ ਨੂੰ ਸਿਰਫ਼ ਛੇ ਵਿਚ ਜਿੱਤ ਹਾਸਿਲ ਹੋਈ। ਟੀਮ ਇੰਡੀਆ ਅੰਗਰੇਜ਼ਾਂ ਦੀ ਧਰਤੀ 'ਤੇ ਸਿਰਫ਼ ਛੇ ਮੈਚ ਜਿੱਤ ਸਕੀ ਜਦਕਿ ਉਸ ਨੂੰ 30 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਵਿਰਾਟ ਇਕ ਵਾਰ ਮੁੜ ਵਾਡੇਕਰ, ਕਪਿਲ ਤੇ ਦ੫ਾਵਿੜ ਦੇ ਇਤਿਹਾਸ ਨੂੰ ਦੁਹਰਾ ਸਕਣਗੇ ਜਾਂ ਨਹੀਂ।
from Punjabi News -punjabi.jagran.com https://ift.tt/2O7zNht
via IFTTT
No comments:
Post a Comment