Responsive Ads Here

Saturday, July 21, 2018

1984 ਦਾ ਦੰਗਾ ਸੀ ਸਭ ਤੋਂ ਵੱਡੀ ਭੀੜ ਦੀ ਹਿੰਸਾ : ਰਾਜਨਾਥ

ਬੇਭਰੋਸਗੀ ਮਤਾ ਲਿਆਉਣ ਵਾਲੀਆਂ ਪਾਰਟੀਆਂ 'ਚ ਨਹੀਂ ਆਪਸੀ ਵਿਸ਼ਵਾਸ

ਜਾਗਰਣ ਬਿਊਰੋ, ਨਵੀਂ ਦਿੱਲੀ : ਰਾਜਾਂ 'ਚ ਹੋ ਰਹੀਆਂ ਭੀੜ ਦੀ ਹਿੰਸਾ ਦੀਆਂ ਘਟਨਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਘੇਰਨ 'ਚ ਲੱਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 1984 'ਚ ਹੋਏ ਸਿੱਖ ਦੰਗੇ ਦੀ ਯਾਦ ਦਿਵਾ ਕੇ ਗ੍ਰਹਿ ਮੰਤਰੀ ਨੇ ਅਸਹਿਜ ਕਰ ਦਿੱਤਾ। ਹਿੰਦੂ ਤਾਲਿਬਾਨ ਅਤੇ ਹਿੰਦੂ ਪਾਕਿਸਤਾਨ ਵਰਗੀ ਟਿੱਪਣੀ ਕਰਨ ਵਾਲਿਆਂ 'ਤੇ ਵੀ ਉਹ ਜੰਮ ਕੇ ਵਰ੍ਹੇ। ਉਨ੍ਹਾਂ ਸਵਾਲ ਵੀ ਕੀਤਾ, ਕੀ ਉਨ੍ਹਾਂ ਨੂੰ ਦੇਸ਼ 'ਚ ਤਦ ਤਾਲਿਬਾਨ ਵਿਖਾਈ ਨਹੀਂ ਦਿੰਦਾ ਹੈ ਜਦੋਂ ਕੇਰਲ 'ਚ ਇਕ ਅਧਿਆਪਕ ਦਾ ਉਸ ਦੇ ਵਿਦਿਆਰਥੀਆਂ ਦੇ ਸਾਹਮਣੇ ਹੱਥ ਕੱਟ ਲਿਆ ਜਾਂਦਾ ਹੈ। ਕਸ਼ਮੀਰ 'ਚ ਫ਼ੌਜੀਆਂ 'ਤੇ ਹਮਲਾ ਕਰਨ ਵਾਲਿਆਂ ਦੇ ਸਮੱਰਥਨ 'ਚ ਜਸ਼ਨ ਮਨਾਇਆ ਜਾਂਦਾ ਹੈ। ਸੰਸਦ 'ਚ ਹਮਲਾ ਕਰਨ ਵਾਲੇ ਪ੍ਰਤੀ ਹਮਦਰਦੀ ਵਿਖਾਈ ਜਾਂਦੀ ਹੈ।

ਭੀੜ ਦੀ ਹਿੰਸਾ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਮੁੱਦਾ ਬਣਾਇਆ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਇਸ ਸਰਕਾਰ 'ਚ ਗ਼ਰੀਬਾਂ ਅਤੇ ਪੱਛੜਿਆਂ ਨੂੰ ਸੁਰੱਖਿਆ ਨਹੀਂ ਮਿਲ ਰਹੀ ਬਲਕਿ ਸਰਕਾਰ ਦੇ ਮੰਤਰੀ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਹਾਰ ਪਾ ਕੇ ਸਵਾਗਤ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਚੁੱਪ ਰਹਿੰਦੇ ਹਨ।

ਜਵਾਬ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਆਇਆ। ਉਨ੍ਹਾਂ ਨੇ ਸਿੱਧੇ ਰਾਜੀਵ ਗਾਂਧੀ ਦੇ ਕਾਲ ਦੀ ਯਾਦ ਦਿਵਾ ਦਿੱਤੀ ਅਤੇ ਕਿਹਾ ਕਿ 1984 'ਚ ਸਿੱਖਾਂ ਨੂੰ ਜਿਸ ਤਰ੍ਹਾਂ ਮਾਰਿਆ ਗਿਆ ਉਹ ਭੀੜ ਦੀ ਹਿੰਸਾ ਦੀ ਸਭ ਤੋਂ ਵੱਡੀ ਘਟਨਾ ਸੀ। ਦੱਸਣ ਦੀ ਲੋੜ ਨਹੀਂ ਕਿ ਭਾਜਪਾ ਇਹ ਯਾਦ ਦਿਵਾਉਣ ਤੋਂ ਪਿੱਛੇ ਨਹੀਂ ਹੱਟਦੀ ਕਿ ਉਹ ਘਟਨਾ ਰਾਜੀਵ ਗਾਂਧੀ ਦੇ ਹੀ ਇਕ ਬਿਆਨ ਦੇ ਬਾਅਦ ਹੋਈ ਸੀ। ਰਾਜਨਾਥ ਸਿੰਘ ਨੇ ਰਾਜੀਵ ਗਾਂਧੀ ਦੇ ਉਸ ਬਿਆਨ ਦੀ ਵੀ ਯਾਦ ਦਿਵਾਈ ਜਿਸ 'ਚ ਉਨ੍ਹਾਂ ਸੰਸਦ ਅੰਦਰ ਭਾਜਪਾ ਦੇ ਦੋ ਮੈਂਬਰਾਂ ਦੀ ਮੌਜੂਦਗੀ 'ਤੇ ਵਿਅੰਗ ਕੱਸਿਆ ਸੀ।

ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨੂੰ ਗਲ਼ੇ ਮਿਲਣ ਨੂੰ ਲੈ ਕੇ ਵਿਅੰਗ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਵਿਹਾਰ ਵਿਖਾਉਂਦਾ ਹੈ ਕਿ ਉਨ੍ਹਾਂ ਨੇ ਸੰਸਦ ਨੂੰ ਚਿਪਕੋ ਅੰਦੋਲਨ 'ਚ ਬਦਲ ਦਿੱਤਾ। ਬੇਭਰੋਸਗੀ ਮਤੇ ਨੂੰ ਅਵਿਵਹਾਰਕ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਕਦੇ ਵੀ ਅਜਿਹਾ ਪ੍ਰਸਤਾਵ ਨਹੀਂ ਲਿਆਂਦਾ ਗਿਆ ਕਿਉਂਕਿ ਸਾਨੂੰ ਪਤਾ ਸੀ ਕਿ ਸਰਕਾਰ ਕੋਲ ਬਹੁਮਤ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਸਾਰੀ ਜਾਣਕਾਰੀ ਹੋਣ ਪਿੱਛੋਂ ਵੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਈ ਹੈ। ਇਸ ਤੋਂ ਸਾਫ਼ ਹੈ ਕਿ ਉਹ ਸਰਕਾਰ ਦੀ ਲੋਕਪਿ੍ਰਅਤਾ ਤੋਂ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਂਦਾ ਹੈ ਉਨ੍ਹਾਂ 'ਚ ਖ਼ੁਦ ਵੀ ਆਪਸ 'ਚ ਵਿਸ਼ਵਾਸ ਨਹੀਂ ਹੈ। ਮਹਾਗੱਠਜੋੜ 'ਤੇ ਵੀ ਵਿਅੰਗ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਬੇਭਰੋਸਗੀ ਮਤਾ ਲਿਆਉਣ ਵਾਲੀਆਂ ਪਾਰਟੀਆਂ ਵਿਚਕਾਰ ਆਪਸ 'ਚ ਵੀ ਵਿਸ਼ਵਾਸ ਨਹੀਂ ਹੈ।



from Punjabi News -punjabi.jagran.com https://ift.tt/2NAnl8v
via IFTTT

No comments:

Post a Comment