ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਕਹਿੰਦੇ ਹਨ ਕਿ ਜਿਸ ਇਨਸਾਨ ਨੂੰ ਦੁੱਖ ਹੈ ਉਹੀ ਮਹਿਸੂਸ ਕਰ ਪਾਉਂਦਾ ਤੇ ਉਹੀ ਪ੫ਮਾਤਮਾ ਤੋਂ ਅਰਦਾਸ ਕਰਦਾ ਹੈ ਕਿ ਜਾਂ ਤਾਂ ਉਨ੍ਹਾਂ ਦਾ ਦੁੱਖ ਦੂਰ ਹੋ ਜਾਵੇ ਜਾਂ ਉਸ ਦਾ ਸਾਹ ਚਲਾ ਜਾਏ। ਇਸੇ ਤਰ੍ਹਾਂ ਦੀ ਇੱਕ ਕਪੂਰਥਲਾ ਦੇ ਪਿੰਡ ਆਹਲੀ ਕਲਾ ਦੀ ਕਰਮਜੀਤ ਕੌਰ ਨੇ ਹਰ ਆਮ ਤੇ ਖਾਸ ਵਲੋਂ ਮਦਦ ਦੀ ਉਮੀਦ ਲਾਈ ਹੈ। ਕਰਮਜੀਤ ਕੌਰ (35) 4-5 ਸਾਲ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ। ਕਿਡਨੀ ਦੀ ਬਿਮਾਰੀ ਹੋਣ ਕਾਰਨ ਉਸ ਨੂੰ ਸਹੁਰਿਆਂ ਨੇ ਤਲਾਕ ਦੇ ਦਿੱਤਾ ਤੇ ਹੁਣ ਪੇਕੇ ਘਰ ਆਪਣਾ ਇਲਾਜ ਕਰਵਾ ਰਹੀ ਹੈ। ਇਸ ਸਮੇਂ ਭਾਰੀ ਖਰਚੇ ਕਾਰਨ ਆਪਣੇ ਇਲਾਜ ਤੋਂ ਅਸਮਰੱਥ ਹੈ।
ਕਰਮਜੀਤ ਕੌਰ ਦਾ ਕਹਿਣਾ ਹੈ ਕਿ 2010 ਵਿਚ ਉਸਦਾ ਵਿਆਹ ਮਖੁ ਦੇ ਇੱਕ ਪਿੰਡ ਵਿੱਚ ਹੋਇਆ ਤੇ ਉਸ ਦਾ ਦਾ ਇੱਕ ਪੁੱਤਰ ਹੈ। ਪਤੀ ਨੂੰ ਜਦੋਂ ਪਤਾ ਚੱਲਿਆ ਕਿ ਉਹ ਕਿਡਨੀ ਪੀੜਤ ਹੈ ਤਾਂ ਉਸ ਨੇ ਤਲਾਕ ਦੇ ਦਿੱਤਾ ਤੇ ਹੁਣ ਉਹ ਆਪਣੇ ਪੇਕੇ ਵਿੱਚ ਰਹਿ ਰਹੀ ਹੈ। ਕਿਡਨੀ ਦੀ ਬਿਮਾਰੀ ਕਾਰਨ ਹਫਤੇ ਵਿਚ ਦੋ ਵਾਰ ਡਾਇਲਸਿਸ ਹੁੰਦਾ ਹੈ ਜਿਸ ਦੇ ਚੱਲਦੇ ਉਸ ਦਾ ਹਫਤੇ ਦਾ ਪੰਜ ਹਜ਼ਾਰ ਰੁਪਏ ਖਰਚ ਹੋ ਜਾਂਦਾ ਹੈ। ਉਸ ਦੇ ਭਰਾ ਮਜ਼ਦੂਰ ਹੋਣ ਦੇ ਕਾਰਨ ਉਸ ਦਾ ਇਲਾਜ ਨਹੀਂ ਕਰਵਾ ਸਕਦੇ ਤੇ ਹੁਣ ਤੱਕ ਇਲਾਜ ਉੱਪਰ 15-16 ਲੱਖ ਰੁਪਏ ਖ਼ਰਚ ਆ ਚੁੱਕਿਆ ਹੈ। ਇਲਾਜ ਕਾਰਨ ਉਨ੍ਹਾਂ ਦੀ ਸਾਰੀ ਜ਼ਮੀਨ ਵਿਕ ਚੁੱਕੀ ਹੈ ਤੇ ਹੁਣ ਉਨ੍ਹਾਂ ਦਾ ਘਰ ਗਿਰਵੀ ਰੱਖਿਆ ਹੋਇਆ ਹੈ। ਕਰਮਜੀਤ ਕੌਰ ਨੇ ਦਾਨੀ ਸੱਜਣਾਂ ਤੋਂ ਮਦਦ ਦੀ ਅਪੀਲ ਕੀਤੀ ਹੈ।
from Punjabi News -punjabi.jagran.com https://ift.tt/2Nx5oYw
via IFTTT
No comments:
Post a Comment