ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਨਸ਼ਿਆਂ ਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਟ੫ੈਫਿਕ ਇੰਚਾਰਜ ਸੁਰਿੰਦਰਪਾਲ ਸਿੰਘ ਵਲੋਂ ਸੁਲਤਾਨਪੁਰ ਲੋਧੀ ਸ਼ਹਿਰ ਤੇ ਪਿੰਡਾਂ ਦੇ ਅਲੱਗ-ਅਲੱਗ ਚੌਕਾਂ 'ਚ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ¢
ਇਸ ਮੌਕੇ ਉਨ੍ਹਾਂ ਦੱਸਿਆ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਤੇ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ 'ਤੇ ਸਖਤੀ ਵਰਤੀ ਜਾ ਰਹੀ ਹੈ ¢ ਉਨ੍ਹਾਂ ਤਕਰੀਬਨ 27 ਗੱਡੀਆਂ ਦੀ ਅੱਜ ਪਿੰਡ ਡਡਵਿੰਡੀ ਵਿਖੇ ਚੈਕਿੰਗ ਕੀਤੀ ਗਈ ਤੇ ਕਾਗਜ ਪੂਰੇ ਨਾ ਹੋਣ 'ਤੇ 6 ਗੱਡੀਆਂ ਦੇ ਟ੫ੈਫਿਕ ਨਿਯਮਾਂ ਤਹਿਤ ਚਲਾਨ ਕੱਟੇ ਗਏ ¢ ਉਨ੍ਹਾਂ ਕਿਹਾ ਗੱਡੀਆਂ ਦੀ ਚੈਕਿੰਗ ਦੌਰਾਨ ਜੇਕਰ ਕੋਈ ਮਾੜਾ ਅਨਸਰ ਪਾਇਆ ਗਿਆ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ¢
ਨਾਕੇ ਮੌਕੇ ਕੋਈ ਸ਼ਿਫਾਰਸ਼ੀ ਫੋਨ ਨਹੀਂ ਸੁਣਿਆ ਜਾਵੇਗਾ ਤੇ ਘੱਟ ਕਾਗਜ ਪਾਏ ਜਾਣ ਵਾਲੀ ਗੱਡੀ ਦਾ ਚਲਾਨ ਕੱਟਿਆ ਜਾਵੇਗਾ ¢ ਉਨ੍ਹਾਂ ਦੱਸਿਆ ਨਸ਼ਿਆਂ ਵਿਰੱੁਧ ਵਿੱਡੀ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖ ਕੇ ਨਸ਼ੇ ਖਤਮ ਕਰਕੇ ਇਸ ਪਵਿੱਤਰ ਧਰਤੀ ਨੂੰ ਹੋਰ ਵੀ ਪਵਿੱਤਰ ਕੀਤਾ ਜਾਵੇਗਾ ¢ ਇਸ ਮੌਕੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
from Punjabi News -punjabi.jagran.com https://ift.tt/2O39Teq
via IFTTT
No comments:
Post a Comment