ਜੇਐੱਨਐੱਨ, ਨਵੀਂ ਦਿੱਲੀ : ਸੰਸਦ 'ਚ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਦੀ ਅਗਨੀ ਪ੍ਰੀਖਿਆ 'ਚ ਮੋਦੀ ਸਰਕਾਰ ਪਾਸ ਹੋ ਗਈ ਹੈ। ਮਤੇ ਲਈ ਕੁਲ 451 ਵੋਟਾਂ ਪਾਈਆਂ ਗਈਆਂ ਜਿਸ ਵਿਚੋਂ ਮਤੇ ਦੇ ਹੱਕ 'ਚ ਸਿਰਫ਼ 126 ਵੋਟਾਂ ਪਈਆਂ ਜਦਕਿ ਵਿਰੋਧ 'ਚ 325 ਵੋਟਾਂ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਨ ਭਰ ਹੋਈ ਬਹਿਸ ਦੇ ਬਾਅਦ ਸਦਨ 'ਚ ਪੱਖ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਦਾ ਇਕ-ਇਕ ਕਰਕੇ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਿਰੋਧੀ ਧਿਰ ਨੂੰ 2024 'ਚ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਫਿਰ ਤੋਂ ਬੇਭਰੋਸਗੀ ਮਤਾ ਲਿਆਉਣ ਦੇ ਸੱਦੇ ਨਾਲ ਕੀਤੀ।
from Punjabi News -punjabi.jagran.com https://ift.tt/2NAZMwG
via IFTTT
No comments:
Post a Comment