ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਅੱਜ ਕਸਬਾ ਕਲਾਨੌਰ ਸਥਿਤ ਸ਼ਿਵ ਮੰਦਰ ਵਿਖੇ ਸੀਪੀਆਈ ਐੱਮ ਐੱਲ ਲਿਬਰੇਸ਼ਨ ਦੇ ਵਰਕਰਾਂ ਦੀ ਮੀਟਿੰਗ ਤਹਿਸੀਲ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਪ੫ਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਬੋਲਦਿਆਂ ਹੋਇਆ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਭੁੰਬਲੀ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੀ ਮੋਦੀ ਸਰਕਾਰ ਦੀ ਤਰ੍ਹਾਂ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਕਿਹਾ ਕਿ ਘਰ ਘਰ ਰੋਜ਼ਗਾਰ ਦੇਣ ਤਹਿਤ ਮਨਰੇਗਾ ਦਾ ਸੌ ਦਿਨ ਗਾਰੰਟੀ ਨਾਲ ਕੰਮ ਦੇਣਾ, ਪੰਜ ਪੰਜ ਮਰਲੇ ਪਲਾਟ ਦੇਣੇ, ਨਸ਼ਾ ਰੋਕਣਾ ਅਤੇ ਰੇਤ ਬਜਰੀ ਦੀ ਬਲੈਕ ਰੋਕਣਾਂ, ਮਜ਼ਦੂਰ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨੇ ਆਦਿ ਚੋਣਾਂ ਦੌਰਾਨ ਕੀਤੇ ਵਾਅਦੇ ਝੂਠ ਸਾਬਤ ਹੋਏ ਹਨ। ਬੁਲਾਰਿਆਂ ਨੇ ਕਿਹਾ ਕੇ ਲੋਕਾਂ ਨੂੰ ਸਹੂਲਤਾਂ ਮਿਲਣ ਦੀ ਬਜਾਏ ਸਗੋਂ ਬਿਜਲੀ ਦੇ ਬਿੱਲਾਂ ਅਤੇ ਬੱਸ ਕਿਰਾਏ 'ਚ ਵਾਧਾ ਕਰਕੇ ਲੋਕਾਂ ਨੂੰ ਨਵੇਂ ਟੈਕਸਾਂ ਹੇਠ ਦਬਾਅ ਦਿੱਤਾ ਗਿਆ ਹੈ। ਕਾਮਰੇਡ ਬਖ਼ਤਪੁਰ ਨੇ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਜਾਂ ਯੋਗਤਾ ਮੁਤਾਬਕ ਬੇਰੁਜ਼ਗਾਰੀ ਭੱਤਾ ਦੇਣਾ, ਮਗਨਰੇਗਾ ਦਾ ਰੁਜ਼ਗਾਰ ਹਰ ਮਜ਼ਦੂਰ ਲਈ ਲਾਗੂ ਕਰਨਾ ਅਤੇ ਦਸ ਦਸ ਮਰਲੇ ਦੇ ਪਲਾਟ ਲੈਣ ਆਦਿ ਮੰਗਾਂ ਸਬੰਧੀ ਲਿਬਰੇਸਨ ਅਗਸਤ ਦੇ ਪਹਿਲੇ ਹਫ਼ਤੇ ਕਲਾਨੌਰ ਵਿੱਚ ਰਾਜਸੀ ਕਾਨਫਰੰਸ ਕੀਤੀ ਜਾਵੇਗੀ । ਇਸ ਮੌਕੇ ਮਨਜੀਤ ਰਾਜ, ਬਸ਼ੀਰ ਗਿੱਲ ਮਸਤਕੋਟ, ਲੱਖਾ ਸਿੰਘ, ਪਾਲੋ ਬਰੀਲਾ ਕਲਾਂ, ਠੇਕੇਦਾਰ ਬਲਜੀਤ ਸਿੰਘ ਬੱਲੀ ਅਰਲੀਭੰਨ, ਗੁਰਮੇਜ ਸਿੰਘ ਰੋਸੇ, ਲੱਖਾ ਖੁਸ਼ੀਪੁਰ ਵੀ ਹਾਜ਼ਰ ਸਨ।
from Punjabi News -punjabi.jagran.com https://ift.tt/2mzvnU0
via IFTTT
No comments:
Post a Comment