ਲਾਹੌਰ (ਪੀਟੀਆਈ) : ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣ ਤੋਂ ਪਹਿਲੇ ਇਕ ਆਜ਼ਾਦ ਉਮੀਦਵਰ ਮਿਰਜ਼ਾ ਮੁਹੰਮਦ ਅਹਿਮਦ ਮੁਗਲ ਨੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਤੋਂ ਪਹਿਲੇ ਉਨ੍ਹਾਂ ਦਾ ਆਪਣੇ ਪੁੱਤਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਸੂਤਰਾਂ ਅਨੁਸਾਰ ਪੁੱਤਰਾਂ ਨਾਲ ਝਗੜੇ ਪਿੱਛੋਂ ਉਨ੍ਹਾਂ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੁਗਲ ਦੀ ਲਾਸ਼ ਪੁਲਿਸ ਨੇ ਕਬਰ ਵਿਚੋਂ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਪੰਜਾਬ ਸੂਬੇ ਦੇ ਸੰਸਦੀ ਹਲਕੇ ਐੱਨਏ-103 ਅਤੇ ਸੂਬਾਈ ਅਸੈਂਬਲੀ ਦੇ ਪੀਪੀ-103 ਹਲਕੇ ਤੋਂ ਚੋਣ ਲੜ ਰਹੇ ਸਨ। ਇਹ ਹਲਕੇ ਫੈਸਲਾਬਾਦ 'ਚ ਪੈਂਦੇ ਹਨ। ਉਨ੍ਹਾਂ ਦਾ ਚੋਣ ਚਿੰਨ੍ਹ ਪਿਕਅਪ ਟਰੱਕ ਸੀ। ਉਨ੍ਹਾਂ ਦੀ ਮੌਤ ਪਿੱਛੋਂ ਚੋਣ ਕਮਿਸ਼ਨ ਨੇ ਉਕਤ ਦੋਨਾਂ ਸੀਟਾਂ 'ਤੇ ਚੋਣ ਮੁਲਤਵੀ ਕਰ ਦਿੱਤੀ ਹੈ।
from Punjabi News -punjabi.jagran.com https://ift.tt/2uRccsh
via IFTTT
No comments:
Post a Comment