ਤਾਰਿਕ ਅਹਿਮਦ, ਕਾਦੀਆਂ : ਸਰਕਾਰੀ ਹਾਈ ਸਕੂਲ ਕਾਹਲਵਾਂ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਣਿਤ ਮੇਲਾ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਗਣਿਤ ਪੜ੍ਹਨ ਦੇ ਮਹੱਤਵ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਗਣਿਤ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਰੂਰਤ ਅਤੇ ਗਣਿਤ ਦੀ ਦੂਸਰੇ ਵਿਸ਼ਿਆਂ 'ਚ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ ਗਿਆ। ਬੱਚਿਆਂ ਵੱਲੋਂ ਗਣਿਤ ਵਿਸ਼ੇ ਨਾਲ ਸਬੰਧਿਤ ਚਾਰਟ ਮੇਕਿੰਗ, ਗਣਿਤ ਪ੍ਰਸ਼ਨੋਤਰੀ, ਗਣਿਤ ਕਿਰਿਆਵਾਂ ਮੁਕਾਬਲੇ 'ਚ ਵੱਧ ਚੜ੍ਹ ਕੇ ਭਾਗ ਲਿਆ ਗਿਆ। ਐੱਸਐੱਮਸੀ ਚੇਅਰਮੈਨ ਹਰਿੰਦਰ ਸਿੰਘ ਕਾਹਲੋਂ, ਵਾਈਸ ਚੇਅਰਮੈਨ ਜੈਮਲ ਸਿੰਘ, ਸਰਪੰਚ ਜਿੰਦਪਾਲ ਸਿੰਘ ਅਤੇ ਸੱੁਖਾ ਮਸੀਹ ਹੋਰ ਮੈਂਬਰ, ਸਕੂਲ ਮੁਖੀ ਤਿਲਕ ਰਾਜ, ਮੈਥ ਮਿਸਟੈ੫ਸ ਮੋਨਿਕਾ ਨਈਅਰ ਵੱਲੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੰੂ ਸਨਮਾਨਿਤ ਕੀਤਾ ਗਿਆ।
from Punjabi News -punjabi.jagran.com https://ift.tt/2JEAN9e
via IFTTT
No comments:
Post a Comment