ਇਸਲਾਮਾਬਾਦ (ਏਪੀ) : ਪੱਤਰਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਸੀਪੀਜੇ ਨੇ ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਵਾਲੀ ਚੋਣ 'ਚ ਪੱਤਰਕਾਰਾਂ ਦੀ ਹਾਲਤ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ। ਨਿਊਯਾਰਕ ਅਧਾਰਤ ਸੀਪੀਜੇ ਗਰੁੱਪ ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਪਾਕਿਸਤਾਨ 'ਚ ਇਸ ਸਮੇਂ ਫ਼ੌਜ ਅਤੇ ਕੰਮ ਚਲਾਊ ਸਰਕਾਰ ਦਾ ਪੱਤਰਕਾਰਾਂ ਨਾਲ ਰਵੱਈਆ ਠੀਕ ਨਹੀਂ ਤੇ ਉਨ੍ਹਾਂ ਦਾ ਅਗਵਾ ਵੀ ਕੀਤਾ ਜਾ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫ਼ੌਜ ਨੇ ਜਿਓ ਟੀਵੀ ਅਤੇ ਡਾਨ ਦੇ ਪੱਤਰਕਾਰਾਂ 'ਤੇ ਦੇਸ਼ ਵਿਰੋਧੀ ਪ੍ਰਚਾਰ ਦਾ ਦੋਸ਼ ਲਾ ਕੇ ਉਨ੍ਹਾਂ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ ਜੋਕਿ ਤਾਨਾਸ਼ਾਹੀ ਦਾ ਸੰਕੇਤ ਦਿੰਦਾ ਹੈ। ਸੀਪੀਜੇ ਦੀ ਤਰਜਮਾਨ ਆਲੀਆ ਇਫਤਿਖਾਰ ਨੇ ਰਿਪੋਰਟ 'ਚ ਕਿਹਾ ਹੈ ਕਿ ਪਾਕਿਸਤਾਨ 'ਚ ਪੱਤਰਕਾਰਾਂ 'ਤੇ ਜ਼ੁਲਮ ਹੋ ਰਿਹਾ ਹੈ, ਉਨ੍ਹਾਂ ਦੀਆਂ ਰਿਪੋਰਟਾਂ 'ਤੇ ਰੋਕ ਲਗਾਈ ਜਾ ਰਹੀ ਹੈ ਤੇ ਅਦਾਲਤਾਂ ਨੇ ਚੁੱਪੀ ਧਾਰਨ ਕੀਤੀ ਹੋਈ ਹੈ।
from Punjabi News -punjabi.jagran.com https://ift.tt/2Lq96WC
via IFTTT
No comments:
Post a Comment