ਰਾਕੇਸ਼ ਗਾਂਧੀ, ਜਲੰਧਰ :
ਥਾਣਾ ਨੰਬਰ ਦੋ ਦੇ ਇਲਾਕੇ 'ਚ ਪੈਂਦੇ ਰੋਜ਼ ਪਾਰਕ ਲਾਗੇ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੇ ਸਾਈਕਲ 'ਤੇ ਜਾ ਰਹੇ ਇਕ ਹੇਅਰ ਡ੍ਰੈਸਰ ਨੂੰ ਰੋਕ ਕੇ ਉਸ ਨਾਲ ਮਾਰਕੁੱਟ ਕੀਤੀ ਤੇ ਉਸ ਦੀ ਜੇਬ੍ਹ 'ਚੋਂ ਪਰਸ ਕੱਢ ਕੇ ਲੈ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਾਜਨ ਵਾਸੀ ਪਿੰਗਲਾ ਘਰ ਨੇ ਦੱਸਿਆ ਕਿ ਉਸ ਦੀ ਸ਼ਹੀਦ ਬਾਬੂ ਲਾਭ ਸਿੰਘ ਨਗਰ 'ਚ ਦੁਕਾਨ ਹੈ। ਹਰ ਰੋਜ ਵਾਂਗ ਦੁਪਹਿਰ ਤਿੰਨ ਵਜੇ ਉਹ ਘਰ ਰੋਟੀ ਖਾਣ ਗਿਆ। ਰੋਟੀ ਖਾ ਕੇ ਜਦੋਂ ਉਹ ਵਾਪਿਸ ਦੁਕਾਨ 'ਤੇ ਆ ਰਿਹਾ ਸੀ ਤਾਂ ਰੋਜ਼ ਪਾਰਕ ਲਾਗੇ ਐਕਟਿਵਾ 'ਤੇ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਨਾਲ ਮਾਰਕੁੱਟ ਕੀਤੀ। ਲੁਟੇਰਿਆੰ ਨੇ ਉਸ ਦੀ ਜੇਬ੍ਹ 'ਚੋਂ ਪਰਸ ਕੱਢ ਲਿਆ ਜਿਸ 'ਚ ਦੋ ਹਜ਼ਾਰ ਰੁਪਏ ਤੇ ਜ਼ਰੂਰੀ ਦਸਤਾਵੇਜ਼ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
from Punjabi News -punjabi.jagran.com https://ift.tt/2K8wNy6
via IFTTT
No comments:
Post a Comment