ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਨੇ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣ 'ਚ ਵਿਦੇਸ਼ੀ ਦਰਸ਼ਕਾਂ ਦੇ ਪੁੱਜਣ ਦਾ ਸਵਾਗਤ ਕੀਤਾ ਹੈ। ਇਸ ਸਮੇਂ ਯੂਰਪੀ ਸੰਘ ਅਤੇ ਕਾਮਨਵੈਲਥ ਤੋਂ ਦੋ ਦਰਸ਼ਕ ਗਰੁੱਪ ਪਾਕਿਤਸਾਨ ਪੁੱਜ ਗਏ ਹਨ ਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਨਾਈਜੀਰੀਆ ਦੇ ਸਾਬਕਾ ਰਾਸ਼ਟਰਪਤੀ ਅਤੇ ਕਾਮਨਵੈਲਥ ਅਬਜ਼ਰਵਰ ਗਰੁੱਪ ਦੇ ਮੁਖੀ ਅਬਦੁੱਲਸਲਾਮੀ ਅਬੂਬਕਰ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਹੁਸੈਨ ਹਾਰੂਨ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਉਹ ਕਾਮਨਵੈਲਥ ਚੋਣ ਦਰਸ਼ਕਾਂ ਦਾ 24 ਮੈਂਬਰੀ ਵਫ਼ਦ ਨਾਲ ਲੈ ਕੇ ਆਏ ਹਨ ਤਾਕਿ ਚੋਣ ਦੀ ਨਿਗਰਾਨੀ ਕੀਤੀ ਜਾ ਸਕੇ। ਸਾਲ 2002 ਅਤੇ 2013 ਦੀ ਚੋਣ 'ਚ ਵੀ ਇਸ ਗਰੁੱਪ ਦੀਆਂ ਸੇਵਾਵਾਂ ਲਈਆਂ ਗਈਆਂ ਸਨ। ਅਬੂਬਕਰ ਨੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਚੋਣ ਸ਼ਾਂਤੀਪੂਰਣ ਢੰਗ ਨਾਲ ਨੇਪਰੇ ਚੜ੍ਹ ਜਾਵੇ। ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀ ਇਹ ਰਵਾਇਤ ਹੈ ਕਿ ਉਹ ਹਮੇਸ਼ਾ ਵਿਦੇਸ਼ੀ ਚੋਣ ਦਰਸ਼ਕਾਂ ਦਾ ਭਰਪੂਰ ਸਵਾਗਤ ਕਰਦਾ ਹੈ।
from Punjabi News -punjabi.jagran.com https://ift.tt/2A0KsY8
via IFTTT
No comments:
Post a Comment