ਸੁਖਵਿੰਦਰ ਸਿੰਘ ਧੁੱਪਸੜੀ, ਬਟਾਲਾ : ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਸ਼ੋਰ ਪ੫ਦੂਸ਼ਣ ਨੂੰ ਰੋਕਣ ਅਤੇ ਖ਼ਾਸ ਕਰਕੇ ਬੁਲੇਟ ਮੋਟਰਸਾਈਕਲ ਰਾਹੀਂ ਨੌਜਵਾਨਾਂ ਵੱਲੋਂ ਮਾਰੇ ਜਾਂਦੇ ਪਟਾਕਿਆਂ 'ਤੇ ਨਕੇਲ ਪਾਉਣ ਦੇ ਦਿੱਤੇ ਹੁਕਮਾਂ 'ਤੇ ਕਰਵਾਈ ਕਰਦਿਆਂ ਬਟਾਲਾ ਦੀ ਟੈ੫ਫਿਕ ਪੁਲਿਸ ਨੇ ਸ਼ਹਿਰ 'ਚ ਪਿਛਲੇ ਇਕ ਹਫ਼ਤੇ ਦੌਰਾਨ ਟੈ੫ਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 20 ਵਾਹਨ ਚਾਲਕਾਂ ਦੇ ਚਲਾਨ ਕੀਤੇ ਹਨ। ਪੁਲਿਸ ਵੱਲੋਂ ਸ਼ੋਰ ਪ੫ਦੂਸ਼ਣ ਕਰਨ ਵਾਲੇ ਵਾਹਨਾਂ ਖ਼ਿਲਾਫ਼ ਵੀ ਸਖ਼ਤੀ ਵਰਤੀ ਜਾ ਰਹੀ ਹੈ। ਬਟਾਲਾ ਦੇ ਟੈ੫ਫਿਕ ਤਰਸੇਮ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਨੂੰ ਵੱਖ-ਵੱਖ ਬੀਟਾਂ ਵਿੱਚ ਵੰਡ ਕੇ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਇਸ ਮੌਕੇ ਉਨ੍ਹਾਂ ਹੈਨਰੀ ਸਿੰਘ ਰੰਧਾਵਾ, ਗੁਰਨਾਮ ਸਿੰਘ, ਰਤਨ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।
from Punjabi News -punjabi.jagran.com https://ift.tt/2LxX6CF
via IFTTT
No comments:
Post a Comment