ਯੂਰਪੀ ਸੰਘ ਨੇ ਸੁਤੰਤਰ ਚੋਣਾਂ ਯਕੀਨੀ ਬਣਾਉਣ ਦੀ ਕੀਤੀ ਅਪੀਲ
ਇਸਲਾਮਾਬਾਦ (ਪੀਟੀਆਈ) :
ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਪਾਕਿਸਤਾਨ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਹਿੱਸਾ ਲੈਣ 'ਤੇ ਅਮਰੀਕਾ ਨੇ ਚਿੰਤਾ ਪ੍ਰਗਟ ਕੀਤੀ ਹੈ। ਪਾਕਿਸਤਾਨ 'ਚ ਨਵੀਂ ਸਰਕਾਰ ਦੇ ਗਠਨ ਲਈ 25 ਜੁਲਾਈ ਨੂੰ ਮਤਦਾਨ ਹੋਣਾ ਹੈ। ਲਸ਼ਕਰ ਨੇ ਆਪਣੇ ਕਈ ਉਮੀਦਵਾਰਾਂ ਨੂੰ ਇਕ ਨਕਾਰਾ ਸਿਆਸੀ ਪਾਰਟੀ ਅੱਲ੍ਹਾ-ਓ-ਅਕਬਰ ਤਹਿਰੀਕ ਦੇ ਟਿਕਟ 'ਤੇ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਚੋਣ ਕਮਿਸ਼ਨ ਨੇ ਲਸ਼ਕਰ ਦੀ ਸਿਆਸੀ ਪਾਰਟੀ ਮਿੱਲੀ ਮੁਸਲਿਮ ਲੀਗ ਦੀ ਰਜਿਸਟ੫ੇਸ਼ਨ ਰੱਦ ਕਰ ਦਿੱਤੀ ਸੀ। ਯੂਰਪੀ ਸੰਘ ਨੇ ਵੀ ਇਕ ਬਿਆਨ ਜਾਰੀ ਕਰਕੇ ਇਸਲਾਮਾਬਾਦ ਨੂੰ ਦੇਸ਼ ਦੇ ਸਾਰੇ ਹਿੱਸਿਆਂ 'ਚ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਇਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਇਸ ਦੇ ਲਈ ਜ਼ਰੂਰੀ ਕਦਮ ਉਠਾਏਗਾ।
'ਡਾਨ' ਨਿਊਜ਼ ਮੁਤਾਬਿਕ ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਲਸ਼ਕਰ ਦੇ ਉਮੀਦਵਾਰਾਂ ਦੇ ਚੋਣ ਵਿਚ ਹਿੱਸਾ ਲੈਣ 'ਤੇ ਕਈ ਵਾਰੀ ਇਸਲਾਮਾਬਾਦ ਕੋਲ ਚਿੰਤਾ ਪ੍ਰਗਟ ਕਰ ਚੁੱਕੇ ਹਾਂ। ਵਿਦੇਸ਼ ਵਿਭਾਗ ਨੇ ਲਸ਼ਕਰ ਨਾਲ ਸਬੰਧਾਂ ਦੇ ਕਾਰਨ ਮਿੱਲੀ ਮੁਸਲਿਮ ਲੀਗ ਦੀ ਰਜਿਸਟ੫ੇਸ਼ਨ ਰੱਦ ਕੀਤੇ ਜਾਣ ਦਾ ਵੀ ਹਵਾਲਾ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਇਸ ਸਾਲ ਅਪ੍ਰੈਲ 'ਚ ਵਿਸ਼ਵ ਅੱਤਵਾਦੀ ਸੰਗਠਨਾਂ ਦੀ ਸੂਚੀ ਨੂੰ ਸੋਧ ਕਰਦੇ ਹੋਏ ਇਸ ਵਿਚ ਮਿੱਲੀ ਮੁਸਲਿਮ ਲੀਗ ਨੂੰ ਵੀ ਸ਼ਾਮਿਲ ਕਰ ਦਿੱਤਾ ਹੈ।
from Punjabi News -punjabi.jagran.com https://ift.tt/2O5pDxH
via IFTTT
No comments:
Post a Comment