ਦਿਲ ਨੂੰ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਆਉਂਦੇ-ਜਾਂਦੇ ਸਾਹਾਂ ਦੀ ਡੋਰ ਦਾ ਸਿੱਧਾ ਸਬੰਧ ਇਸ ਨਾਲ ਹੈ। ਤੁਸੀਂ ਜਿੰਨਾ ਜ਼ਿਆਦਾ ਦਿਲ ਦਾ ਖਿਆਲ ਰੱਖੋਗੇ ਓਨਾ ਹੀ ਜ਼ਿਆਦਾ ਸਮਾਂ ਇਹ ਤੁਹਾਡਾ ਸਾਥ ਨਿਭਾਏਗਾ। ਇਸ ਲਈ ਜ਼ਰੂਰੀ ਹੈ ਕਿ ਪੂਰੀ ਇਮਾਨਦਾਰੀ ਤੋਂ ਦਿਨ-ਰਾਤ ਪਾਲਣ ਕਰੇਂ, ਕਸਰਤ ਕਰੋ, ਖਾਣ-ਪੀਣ 'ਤੇ ਧਿਆਨ ਦਿਉ ਤੇ ਚਿੰਤਾ ਤੋਂ ਮੁਕਤ ਰਹੋ। ਹਰ ਸਾਲ 29 ਸਤੰਬਰ ਨੂੰ 'ਹਾਰਟ ਡੇਅ' ਮਨਾਇਆ ਜਾਂਦਾ ਹੈ। ਦਿਲ ਇਕ ਮਿੰਟ 'ਚ 72 ਵਾਰ 24 ਘੰਟਿਆਂ 'ਚ 100800 ਵਾਰ ਧੜਕਦਾ ਹੈ। ਇਕ ਦਿਨ 'ਚ ਇਹ 2000 ਗੈਲਨ ਖ਼ੂਨ ਦੀ ਪੰਪਿੰਗ ਕਰਦਾ ਹੈ। ਛਾਤੀ 'ਚ ਸੱਜੇ ਪਾਸੇ ਜਾਂ ਛਾਤੀ 'ਚ ਤੇਜ਼ ਦਰਦ ਜਾਂ ਦਬਾਅ ਮਹਿਸੂਸ ਕਰਨਾ, ਧੜਕਣ ਤੇਜ਼ ਹੋਣਾ ਤੇ ਪਸੀਨਾ ਆਉਣ 'ਤੇ ਇਸ ਦੀ ਜਾਂਚ ਕਰਾਉਣੀ ਚਾਹੰੁਦੀ। ਨਸ਼ਾ, ਸ਼ਰਾਬ ਤੇ ਚਰਬੀ ਵਧਾਉਣ ਵਾਲੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
from Punjabi News -punjabi.jagran.com https://ift.tt/2zE4aXu
via IFTTT
No comments:
Post a Comment