ਜਕਾਰਤਾ - ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ 'ਚ ਜ਼ਬਰਦਸਤ ਭੁਚਾਲ ਤੋਂ ਬਾਅਦ ਇਸ ਇਲਾਕੇ 'ਚ ਸੁਨਾਮੀ ਆ ਗਈ ਹੈ। ਸ਼ੱੁਕਰਵਾਰ ਨੂੰ 7.5 ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ 384 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਕਈ ਘਰ ਮਲਬੇ 'ਚ ਤਬਦੀਲ ਹੋ ਗਏ। ਇਡੋਨੇਸ਼ੀਆ ਦੇ ਭੂ-ਵਿਗਿਆਨ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਿਕਟਰ ਸਕੇਲ 'ਤੇ 7.5 ਤੀਬਰਤਾ ਦੇ ਭੁਚਾਲ ਤੋਂ ਬਾਅਦ ਸੁਨਾਮੀ ਦੀ ਖ਼ਬਰ ਹੈ। ਹਾਲਾਂਕਿ ਵਿਭਾਗ ਨੇ ਸੁਨਾਮੀ ਦੀ ਆਪਣੀ ਚੇਤਾਵਨੀ ਵਾਪਸ ਲੈ ਲਈ ਸੀ। ਉਨ੍ਹਾਂ ਦੱਸਿਆ ਕਿ ਪਾਲੂ 'ਚ ਸੁਨਾਮੀ ਨੇ ਦਸਤਕ ਦਿੱਤੀ ਹੈ। ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਹੋਰ ਜਾਣਕਾਰੀ ਲੈਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਾਰੀਆਂ ਜਾਣਕਾਰੀਆਂ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਾਂਝਾ ਕੀਤਾ ਜਾਵੇਗਾ। ਰਾਹਤ ਏਜੰਸੀ ਦੇ ਮੁਖੀ ਮੁਹੰਮਦ ਸਯਾਊਗੀ ਨੇ ਦੱਸਿਆ ਕਿ ਕੌਮੀ ਖੋਜ ਤੇ ਬਚਾਅ ਏਜੰਸੀ ਨੇ ਸਮੁੰਦਰੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਰਾਹਤ ਕਾਰਜਾਂ ਲਈ ਲਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ 'ਚ ਪੱਛਮੀ ਇੰਡੋਨੇਸ਼ੀਆ ਦੇ ਸੁਮਾਰਾ 'ਚ 9.3 ਤੀਬਰਤਾ ਵਾਲਾ ਭੁਚਾਲ ਆਇਆ ਸੀ, ਜਿਸ 'ਚ 2,22,000 ਲੋਕ ਮਾਰੇ ਗਏ ਸਨ।
from Punjabi News -punjabi.jagran.com https://ift.tt/2InRo1X
via IFTTT
No comments:
Post a Comment