ਲਖਨਊ- ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚ ਹੋ ਰਹੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ। ਹੁਣ ਉੱਤਰ ਪ੍ਰਦੇਸ਼ ਦੇ ਉਪ-ਮੱੁਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਰੀਆ ਨੇ ਕਿਹਾ ਕਿ ਰਾਹੁਲ ਜੀ ਦੇਸ਼ 'ਚ ਮਨੋਰੰਜਨ ਦੀ ਮਸ਼ੀਨ ਹਨ ਅਤੇ ਰਾਹੁਲ ਨੂੰ ਮੋਦੀ 'ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਰਾਫੇਲ ਵਿਵਾਦ 'ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜਿਸ ਰਾਫੇਲ ਸੌਦੇ ਦੀ ਗੱਲ ਕਰ ਰਹੇ ਹਨ, ਉਸ 'ਚ ਉਨ੍ਹਾਂ ਦੀ ਜੀਜੇ ਦਾ ਨਾਂ ਵੀ ਆਉਂਦਾ ਹੈ। ਮੋਦੀ ਦੀ ਤਰੀਫ਼ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕੀਤੀ ਹੈ, ਜਦੋਂਕਿ ਰਾਹੁਲ ਦੀ ਤਰੀਫ਼ ਪਾਕਿਸਤਾਨੀ ਨੇਤਾ ਕਰਦੇ ਹਨ। ਭਾਜਪਾ ਸਰਕਾਰ ਭਿ੫ਸ਼ਟਾਚਾਰ ਮਾਮਲਿਆਂ ਦੀ ਜਾਂਚ ਨਿਰਪੱਖ ਤਰੀਕੇ ਨਾਲ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਫੌਜ 'ਤੇ ਮਾਣ ਹੈ ਅਤੇ ਫੌਜ ਦੇ ਹੱਥ ਖੱੁਲ੍ਹੇ ਛੱਡ ਦਿੱਤੇ ਗਏ ਹਨ ਪਰ ਕਾਂਗਰਸ ਪਾਰਟੀ ਸੈਨਾ 'ਤੇ ਘਟੀਆ ਬਿਆਨਬਾਜ਼ੀ ਕਰ ਰਹੀ ਹੈ, ਇਸ ਦਾ ਜਵਾਬ ਜਨਤਾ ਦੇਵੇਗੀ। ਇਸ ਤੋਂ ਇਲਾਵਾ ਮੌਰੀਆ ਨੇ ਲਖਨਊ 'ਚ ਇਕ ਕਾਂਸਟੇਬਲ ਦੀ ਗੋਲੀ ਨਾਲ ਮਰੇ ਨੌਜਵਾਨ ਦੀ ਘਟਨਾ 'ਤੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।
from Punjabi News -punjabi.jagran.com https://ift.tt/2IrNyEU
via IFTTT
No comments:
Post a Comment