ਮੱਧ ਪ੍ਰਦੇਸ਼ -ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਬੀਤੀ ਰਾਤ ਇਕ ਦਰਦਨਾਕ ਘਟਨਾ ਵਾਪਰੀ, ਜਿਥੇ ਫਰਿਜ਼ ਦਾ ਕੰਪਰੈਸ਼ਰ ਫਟਣ ਨਾਲ ਮਕਾਨ ਦੀ ਦੀਵਾਰ ਗੁਆਂਢੀਆਂ ਦੇ ਘਰ ਡਿੱਗ ਗਈ, ਜਿਸ ਨਾਲ ਗੁਆਂਢੀਆਂ ਦੇ ਘਰ 'ਚ ਸੌਂ ਰਹੇ 9 ਲੋਕ ਮਲਬੇ 'ਚ ਦੱਬ ਗਏ। ਘਟਨਾ 'ਚ ਮਕਾਨ ਮਾਲਕ ਸਮੇਤ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ, ਜਦੋਂਕਿ ਪੰਜ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਗਵਾਲੀਅਰ ਦੇ ਉਤਰਾਂਚਲ ਦਰਪਣ ਦੀ ਹੈ, ਜਿਥੇ ਅੰਤਰਾਮ ਦੇ ਗੁਆਂਢ 'ਚ ਰਹਿਣ ਵਾਲੇ ਰਾਣਾ ਜੀ ਦੇ ਮਕਾਨ 'ਚ ਪਹਿਲਾਂ ਅੱਗ ਲੱਗੀ, ਫਿਰ ਜ਼ੋਰਦਾਰ ਧਮਾਕਾ ਹੋਇਆ। ਉਸ ਤੋਂ ਬਾਅਦ ਮਕਾਨ ਦੀ ਦੀਵਾਰ ਅੰਤਰਾਮ ਦੇ ਘਰ ਡਿੱਗ ਗਈ, ਜਿਸ ਨਾਲ ਅੰਤਰਾਮ ਦਾ ਘਰ ਢਹਿਢੇਰੀ ਹੋ ਗਿਆ। ਹਾਦਸੇ ਦੌਾਨ ਅੰਤਰਾਮ, ਉਸ ਦੀ ਪਤਨੀ ਉਮਾ, ਦੋ ਬੇਟੀਆਂ ਖੁਸ਼ੀ ਅਤੇ ਕਸ਼ਿਸ਼ ਦੀ ਮੌਤ ਹੋ ਗਈ, ਜਦੋਂਕਿ ਪਰਿਵਾਰ ਦੇ ਪੰਜ ਹੋਰ ਮੈਂਬਰ ਜ਼ਖ਼ਮੀ ਹੋ ਗਏ। ਧਮਾਕਾ ਹੰੁਦਿਆਂ ਹੀ ਆਸ-ਪਾਸ ਦੇ ਲੋਕਾਂ ਨੇ ਥਾਟੀਪੁਰ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਬਚਾਅ ਕਾਰਜਾਂ 'ਚ ਲੱਗ ਗਏ। ਥੋੜ੍ਹੀ ਦੇਰ ਮਗਰੋਂ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
from Punjabi News -punjabi.jagran.com https://ift.tt/2NavIae
via IFTTT
No comments:
Post a Comment