ਲਖਨਊ: ਉੱਤਰ ਪ੫ਦੇਸ਼ ਪੁਲਿਸ ਨੇ ਸੂਬੇ ਦੀ ਰਾਜਧਾਨੀ ਦੇ ਗੋਮਤੀ ਨਗਰ ਇਲਾਕੇ ਵਿਚ ਐੱਪਲ ਕੰਪਨੀ ਦੇ ਸੇਲਜ਼ ਮੈਨੇਜਰ ਨੂੰ ਸ਼ੱਕੀ ਸਮਝ ਕੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮਿ੫ਤਕ ਦੀ ਪਛਾਣ ਵਿਵੇਕ ਤਿਵਾਰੀ ਵਜੋਂ ਹੋਈ ਹੈ। ਘਟਨਾ ਸਮੇਂ ਵਿਵੇਕ ਕਾਰ ਵਿਚ ਆਪਣੀ ਮਹਿਲਾ ਸਾਥੀ ਸਨਾ ਨਾਲ ਮੌਜੂਦ ਸੀ। ਉਹ ਇਸ ਮਾਮਲੇ ਦੀ ਇਕਲੌਤੀ ਗਵਾਹ ਹੈ। ਸੁਲਤਾਨਪੁਰ ਦੇ ਰਹਿਣ ਵਾਲਾ ਵਿਵੇਕ ਤਿਵਾਰੀ ਐੱਪਲ ਕੰਪਨੀ ਦਾ ਏਰੀਆ ਸੇਲਜ਼ ਮੈਨੇਜਰ ਸੀ। ਪਤਨੀ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁਕਦਿਆਂ ਕਿਹਾ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਇਤਰਾਜ਼ਯੋਗ ਹਾਲਤ ਵਿਚ ਨਹੀਂ ਸੀ। ਪੁਲਿਸ ਨੇ ਮਾਮਲੇ ਦੀ ਇਕਲੌਤੀ ਗਵਾਹ ਸਨਾ ਨੂੰ ਮੀਡੀਆ ਤੋਂ ਦੂਰ ਕਰਨ ਲਈ ਵਿਨੈਖੰਡ ਸਥਿਤ ਉਸ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਤਿਵਾਰੀ ਨੂੰ ਰੁਕਣ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਰੁਕਿਆ ਤੇ ਉਸ ਨੇ ਪੁਲਿਸ ਮੁਲਾਜ਼ਮਾਂ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ। ਮਿ੫ਤਕ 'ਤੇ ਗੋਲੀ ਚਲਾਉਣ ਵਾਲੇ ਕਾਂਸਟੇਬਲ ਪ੫ਸ਼ਾਂਤ ਚੌਧਰੀ ਦਾ ਕਹਿਣਾ ਹੈ ਕਿ ਉਹ ਦੋ ਮੁਲਾਜ਼ਮ ਮੋਟਰਸਾਈਕਲ 'ਤੇ ਪੈਟਰੋਲਿੰਗ ਕਰ ਰਹੇ ਸਨ ਕਿ ਰਾਤ ਤਕਰੀਬਨ ਡੇਢ ਤੋਂ ਦੋ ਵਜੇ ਦਰਮਿਆਨ ਗੋਮਤੀ ਨਗਰ ਇਲਾਕੇ ਵਿੱਚ ਐਕਸਯੂਵੀ ਕਾਰ ਖੜ੍ਹੀ ਦੇਖੀ। ਉਸ ਨੇ ਦੱਸਿਆ ਕਿ ਜਦ ਉਹ ਗੱਡੀ ਹਟਵਾਉਣ ਗਏ ਤਾਂ ਚਾਲਕ ਨੇ ਗੱਡੀ ਉੱਪਰ ਚੜ੍ਹਾ ਦਿੱਤੀ ਅਤੇ ਉਨ੍ਹਾਂ ਨੂੰ ਗੋਲ਼ੀ ਚਲਾਉਣੀ ਪਈ। ਉਸ ਨੇ ਦੱਸਿਆ ਕਿ ਗੱਡੀ 'ਚ ਪਤਾ ਨਹੀਂ ਲੱਗ ਰਿਹਾ ਕਿ ਕੌਣ ਬੈਠਾ ਹੈ। ਲਖਨਊ ਦੇ ਸੀਨੀਅਰ ਪੁਲਿਸ ਕਪਤਾਨ ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਤਿਵਾਰੀ ਦੀ ਗੱਡੀ ਖੰਭੇ ਨਾਲ ਟਕਰਾਅ ਗਈ ਸੀ ਤੇ ਜਦ ਗੱਡੀ ਖੋਲ੍ਹੀ ਤਾਂ ਵਿਵੇਕ ਦੇ ਸਿਰ ਵਿੱਚੋਂ ਖ਼ੂਨ ਨਿਕਲ ਰਿਹਾ ਸੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਾਲੇ ਜਾਂਚ ਕੀਤੀ ਜਾ ਰਹੀ ਹੈ ਕਿ ਮੌਤ ਗੋਲੀ ਲੱਗਣ ਨਾਲ ਹੋਈ ਹੈ ਜਾਂ ਹਾਦਸੇ ਕਾਰਨ। ਵੈਸੇ ਸਨਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕੇ ਗੋਲੀ ਚਲਾਉਣ ਵਾਲੇ ਕਾਂਸਟੇਬਲ ਪ੍ਰਸ਼ਾਂਤ ਕੁਮਾਰ ਸਮੇਤ ਦੋ ਸਿਪਾਹੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
from Punjabi News -punjabi.jagran.com https://ift.tt/2N9OT3X
via IFTTT
No comments:
Post a Comment