ਦੁਬਈ (ਪੀਟੀਆਈ) : ਰੋਹਿਤ ਸ਼ਰਮਾ ਦਾ ਕਾਰਜਕਾਰੀ ਕਪਤਾਨ ਵਜੋਂ ਰਿਕਾਰਡ ਸ਼ਾਨਦਾਰ ਰਿਹਾ ਹੈ ਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦ ਵੀ ਮੌਕਾ ਮਿਲੇਗਾ ਉਹ 'ਫੁੱਲ ਟਾਈਮ' ਕਪਤਾਨੀ ਲਈ ਤਿਆਰ ਰਹਿਣਗੇ। ਰੋਹਿਤ ਦੀ ਅਗਵਾਈ ਵਿਚ ਭਾਰਤ ਨੇ ਕਈ ਦੇਸ਼ਾਂ ਵਾਲੇ ਦੋ ਟੂਰਨਾਮੈਂਟ ਸ੍ਰੀਲੰਕਾ ਵਿਚ ਟੀ-20 ਤਿਕੋਣੀ ਸੀਰੀਜ਼ ਤੇ ਹੁਣ ਏਸ਼ੀਆ ਕੱਪ 'ਚ ਜਿੱਤ ਹਾਸਿਲ ਕੀਤੀ। ਤਿੰਨ ਵਾਰ ਦੀ ਆਈਪੀਐੱਲ ਜੇਤੂ ਟੀਮ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਤੋਂ ਜਦ ਪੁੱਿਛਆ ਗਿਆ ਕਿ ਕੀ ਉਹ ਭਵਿੱਖ ਵਿਚ ਲੰਬੇ ਸਮੇਂ ਦੀ ਕਪਤਾਨੀ ਲਈ ਤਿਆਰ ਹਨ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਯਕੀਨੀ ਤੌਰ 'ਤੇ, ਅਸੀਂ ਪਿਛਲੇ ਦਿਨੀਂ ਜਿੱਤ ਦਰਜ ਕੀਤੀ ਇਸ ਲਈ ਮੈਂ ਰੈਗੂਲਰ ਤੌਰ 'ਤੇ ਕਪਤਾਨੀ ਲਈ ਤਿਆਰ ਹਾਂ। ਜਦ ਵੀ ਮੌਕਾ ਮਿਲੇਗਾ ਮੈਂ ਤਿਆਰ ਰਹਾਂਗਾ।
ਕਾਰਜਕਾਰੀ ਕਪਤਾਨ ਲਈ ਕਾਫੀ ਚੁਣੌਤੀਆਂ ਹੁੰਦੀਆਂ ਹਨ ਤੇ ਰੋਹਿਤ ਨੇ ਵੀ ਇਸ ਨੂੰ ਸਵੀਕਾਰ ਕੀਤਾ। ਨਾਲ ਹੀ ਕਿਹਾ ਕਿ ਮੁੱਖ ਟੀਚਾ ਇਹ ਹੁੰਦਾ ਹੈ ਕਿ ਖਿਡਾਰੀ ਟੀਮ ਵਿਚ ਆਪਣੀ ਥਾਂ ਬਾਰੇ ਸੋਚੇ ਬਿਨਾਂ ਹੀ ਆਜ਼ਾਦੀ ਨਾਲ ਖੇਡੇ। ਉਨ੍ਹਾਂ ਨੇ ਕਿਹਾ ਕਿ ਜਦ ਤੁਹਾਡੇ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਂਦਾ ਹੈ ਤਾਂ ਇਹ ਕਿਸੇ ਵੀ ਟੀਮ ਲਈ ਚੁਣੌਤੀਪੂਰਨ ਹੁੰਦਾ ਹੈ। ਯਕੀਨੀ ਤੌਰ 'ਤੇ ਉਹ ਵਾਪਸੀ ਕਰਨਗੇ ਤੇ ਕੁਝ ਖਿਡਾਰੀਆਂ ਨੂੰ ਲਾਂਭੇ ਹੋਣਾ ਪਵੇਗਾ। ਹਰ ਟੀਮ ਅਜਿਹਾ ਕਰ ਰਹੀ ਹੈ ਤੇ ਖਿਡਾਰੀ ਵੀ ਇਸ ਨੂੰ ਸਮਝਦੇ ਹਨ।
ਧੋਨੀ ਦੀ ਤਰ੍ਹਾਂ ਸ਼ਾਂਤ ਰਹਿੰਦਾ ਹਾਂ :
ਮਹਿੰਦਰ ਸਿੰਘ ਧੋਨੀ ਦਾ ਬੱਲਾ ਏਸ਼ੀਆ ਕੱਪ ਵਿਚ ਨਹੀਂ ਚੱਲਿਆ ਪਰ ਰੋਹਿਤ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਸਾਬਕਾ ਕਪਤਾਨ ਤੋਂ ਦਬਾਅ ਦੇ ਹਾਲਾਤ ਵਿਚ ਸ਼ਾਂਤ ਰਹਿਣ ਦੀ ਕਲਾ ਸਿੱਖ ਲਈ ਹੈ। ਰੋਹਿਤ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਇੰਨੇ ਸਾਲਾਂ ਤੋਂ ਕਪਤਾਨੀ ਕਰਦੇ ਦੇਖਿਆ ਹੈ, ਉਹ ਕਦੀ ਵੀ ਪਰੇਸ਼ਾਨ ਨਹੀਂ ਹੁੰਦੇ ਹਨ। ਫ਼ੈਸਲਾ ਲੈਣ ਵਿਚ ਥੋੜ੍ਹਾ ਸਮਾਂ ਲੈਂਦੇ ਹਨ। ਇਹ ਅਜਿਹੀਆਂ ਚੀਜ਼ਾਂ ਹਨ ਜੋ ਮੇਰੇ ਵਿਚ ਵੀ ਹਨ। ਮੈਂ ਸੋਚਣ ਤੋਂ ਬਾਅਦ ਹੀ ਕੋਈ ਪ੍ਰਤੀਕਿਰਿਆ ਦਿੰਦਾ ਹਾਂ। ਹਾਂ, 50 ਓਵਰਾਂ ਦੀ ਖੇਡ ਵਿਚ ਤੁਹਾਨੂੰ ਸਮਾਂ ਮਿਲ ਜਾਂਦਾ ਹੈ, ਤੁਹਾਡੇ ਕੋਲ ਕੁਝ ਵੀ ਕਰਨ ਦਾ ਸਮਾਂ ਹੁੰਦਾ ਹੈ। ਮੈਂ ਧੋਨੀ ਨੂੰ ਦੇਖ ਕੇ ਇਹ ਸਿੱਖਿਆ ਹੈ। ਮੈਂ ਉਨ੍ਹਾਂ ਦੀ ਕਪਤਾਨੀ ਵਿਚ ਲੰਬੇ ਸਮੇਂ ਤਕ ਖੇਡਿਆ ਹਾਂ। ਜਦ ਵੀ ਲੋੜ ਪੈਂਦੀ ਹੈ ਉਹ ਸੁਝਾਅ ਦੇਣ ਲਈ ਤਿਆਰ ਰਹਿੰਦੇ ਹਨ। ਧੋਨੀ ਏਸ਼ੀਆ ਕੱਪ ਵਿਚ ਆਪਣੇ ਬੱਲੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ ਪਰ ਸ਼ਾਨਦਾਰ ਵਿਕਟਕੀਪਿੰਗ ਤੇ ਮੈਦਾਨ 'ਤੇ ਉਨ੍ਹਾਂ ਦੇ ਰਣਨੀਤਿਕ ਫ਼ੈਸਲੇ ਦੀ ਬਹੁਤ ਤਾਰੀਫ਼ ਹੋਈ।
ਜਡੇਜਾ ਨੇ ਕੀਤਾ ਖ਼ੁਦ ਨੂੰ ਸਾਬਿਤ :
ਵਨ ਡੇ ਟੀਮ 'ਚੋਂ ਇਕ ਤੋਂ ਵੀ ਜ਼ਿਆਦਾ ਸਾਲ ਤਕ ਬਾਹਰ ਰਹਿਣ ਵਾਲੇ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਏਸ਼ੀਆ ਕੱਪ ਵਿਚ ਸ਼ਾਨਦਾਰ ਵਾਪਸੀ ਕੀਤੀ ਤੇ ਰੋਹਿਤ ਨੂੰ ਲਗਦਾ ਹੈ ਕਿ ਇਸ ਹਰਫ਼ਨਮੌਲਾ ਨੇ ਆਪਣੇ ਪ੍ਰਦਰਸ਼ਨ ਨਾਲ ਖ਼ੁਦ ਨੂੰ ਸਾਬਿਤ ਕੀਤਾ ਹੈ। ਰੋਹਿਤ ਨੇ ਕਿਹਾ ਕਿ ਜਡੇਜਾ ਨੇ ਵਾਪਸੀ ਕਰਨ ਦੀ ਭੁੱਖ ਦਿਖਾਉਂਦੇ ਹੋਏ ਮਿਲੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਇਆ ਜਦਕਿ ਉਹ ਲੰਬੇ ਸਮੇਂ ਤਕ ਚਿੱਟੀ ਗੇਂਦ ਦੀ ਿਯਕਟ 'ਚੋਂ ਬਾਹਰ ਰਹੇ। ਉਨ੍ਹਾਂ ਨੇ ਕਿਹਾ ਕਿ ਜਦ ਤੁਸੀਂ ਟੀਮ 'ਚੋਂ ਬਾਹਰ ਹੁੰਦੇ ਹੋ ਤਾਂ ਤੁਹਾਡੇ ਅੰਦਰ ਖ਼ੁਦ ਨੂੰ ਸਾਬਿਤ ਕਰਨ ਦੀ ਭੁੱਖ ਰਹਿੰਦੀ ਹੈ ਤੇ ਤੁਸੀਂ ਕਿਸੇ ਹੋਰ ਨੂੰ ਸਾਬਿਤ ਕਰਨ ਦੀ ਬਜਾਏ ਖ਼ੁਦ ਨੂੰ ਸਾਬਿਤ ਕਰਨਾ ਚਾਹੁੰਦੇ ਹੋ।
----
ਰੋਹਿਤ ਕਪਤਾਨੀ ਦੇ ਹਰ ਪਹਿਲੂ 'ਚ ਰਹੇ ਸ਼ਾਂਤ : ਸ਼ਾਸਤਰੀ
ਦੁਬਈ (ਪੀਟੀਆਈ) : ਭਾਰਤੀ ਕੋਚ ਰਵੀ ਸ਼ਾਸਤਰੀ ਰੋਹਿਤ ਸ਼ਰਮਾ ਦੇ ਸ਼ਾਂਤ ਸੁਭਾਅ ਤੋਂ ਕਾਫੀ ਪ੍ਰਭਾਵਿਤ ਹਨ ਜਿਸ ਦੀ ਝਲਕ ਭਾਰਤ ਦੀ ਏਸ਼ੀਆ ਕੱਪ ਵਿਚ ਜਿੱਤ ਦੌਰਾਨ ਉਨ੍ਹਾਂ ਦੀ ਕਪਤਾਨੀ ਵਿਚ ਵੀ ਦਿਖਾਈ ਦਿੱਤੀ। ਸ਼ਾਸਤਰੀ ਨੇ ਕਿਹਾ ਕਿ ਰੋਹਿਤ ਦੀ ਕਪਤਾਨੀ ਵਿਚ ਉਨ੍ਹਾਂ ਦੇ ਸ਼ਾਂਤ ਸੁਭਾਅ ਦੀ ਝਲਕ ਦਿਖਾਈ ਦਿੱਤੀ। ਉਹ ਕਪਤਾਨੀ ਦੇ ਹਰ ਪਹਿਲੂ ਵਿਚ ਸ਼ਾਂਤ ਦਿਖਾਈ ਦਿੱਤੇ। ਸਭ ਤੋਂ ਸਕਾਰਾਤਮਕ ਚੀਜ਼ ਫੀਲਡਿੰਗ ਸੀ। ਹਰ ਮੈਚ 'ਚ ਅਸੀਂ ਇਨ੍ਹਾਂ ਹਾਲਾਤ ਵਿਚ ਲਗਪਗ 30 ਤੋਂ 35 ਦੌੜਾਂ ਜੋੜੀਆਂ। ਵਿਚਾਲੇ ਦੇ ਓਵਰਾਂ ਵਿਚ ਅਸੀਂ ਰੈਗੂਲਰ ਵਕਫ਼ੇ 'ਤੇ ਵਿਕਟਾਂ ਕੱਢੀਆਂ। ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਮੁਸ਼ਕਿਲ ਹਾਲਾਤ ਵਿਚ ਵਿਕਟਾਂ ਕੱਢੀਆਂ। ਹਾਂਗਕਾਂਗ ਖ਼ਿਲਾਫ਼ ਪਹਿਲੇ ਮੈਚ ਵਿਚ ਥੋੜ੍ਹੀ ਪਰੇਸ਼ਾਨੀ ਹੋਈ ਪਰ ਟੀਮ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ।
----
ਹਾਰ ਤੋਂ ਬਾਅਦ ਵੀ ਬੰਗਲਾਦੇਸ਼ ਟੀਮ ਦੀ ਹੋ ਰਹੀ ਹੈ ਤਾਰੀਫ਼
ਢਾਕਾ (ਪੀਟੀਆਈ) : ਏਸ਼ੀਆ ਕੱਪ ਫਾਈਨਲ ਦੇ ਰੋਮਾਂਚਕ ਮੁਕਾਬਲੇ ਵਿਚ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਵੀ ਸਥਾਨਕ ਮੀਡੀਆ ਨੇ ਬੰਗਲਾਦੇਸ਼ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਬੰਗਲਾਦੇਸ਼ ਦੇ ਅਖ਼ਰਾਬ ਡੇਲੀ ਸਟਾਰ ਦਾ ਸਿਰਲੇਖ ਸੀ, 'ਟਾਈਗਰਸ (ਬੰਗਲਾਦੇਸ਼ ਟੀਮ) ਬਹੁਤ ਘੱਟ ਫ਼ਰਕ ਨਾਲ ਖੁੰਝ ਗਏ। ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਟੀਮ ਦੀ ਬੱਲੇਬਾਜ਼ੀ ਨਾਕਾਮ ਹੋ ਗਈ ਪਰ ਬੰਗਲਾਦੇਸ਼ ਨੂੰ ਆਪਣੀ ਗੇਂਦਬਾਜ਼ੀ 'ਤੇ ਮਾਣ ਹੋਣਾ ਚਾਹੀਦਾ ਹੈ। ਉਹ ਕਈ ਵਾਰ ਜਿੱਤ ਨੇੜੇ ਪੁੱਜ ਕੇ ਖੁੰਝ ਗਏ। ਇਕ ਹੋਰ ਅਖ਼ਬਾਰ ਡੇਲੀ ਨਿਊ ਏਜ਼ ਨੇ ਸਿਰਲੇਖ ਦਿੱਤਾ 'ਬੇਖ਼ੋਫ਼ ਬੰਗਲਾਦੇਸ਼ ਥੋੜ੍ਹਾ ਪਿੱਛੇ ਰਹਿ ਗਿਆ।' ਅਖ਼ਬਾਰ ਨੇ ਲਿਟਨ ਦਾਸ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਲਿਖਿਆ ਕਿ ਉਨ੍ਹਾਂ ਨੇ ਆਪਣੀ ਸੈਂਕੜੇ ਵਾਲੀ ਪਾਰੀ ਵਿਚ ਆਪਣੀ ਯੋਗਤਾ ਦਿਖਾਈ।
ਭਾਰਤ ਦੇ ਸਾਬਕਾ ਿਯਕਟਰਾਂ ਵੀਵੀਐੱਸ ਲਕਸ਼ਮਣ ਤੇ ਮੁਹੰਮਦ ਕੈਫ ਨੇ ਵੀ ਬੰਗਲਾਦੇਸ਼ ਦੀ ਤਾਰੀਫ਼ ਕੀਤੀ। ਲਕਸ਼ਮਣ ਨੇ ਟਵੀਟ ਕੀਤਾ ਕਿ ਭਾਰਤ ਨੂੰ ਚੈਂਪੀਅਨ ਬਣਨ 'ਤੇ ਵਧਾਈ। ਸ਼ਾਕਿਬ (ਅਲ ਹਸਨ) ਤੇ ਤਮੀਮ (ਇਕਬਾਲ) ਦੀ ਗ਼ੈਰਮੌਜੂਦਗੀ ਵਿਚ ਬੰਗਲਾਦੇਸ਼ ਨੇ ਸਖ਼ਤ ਟੱਕਰ ਦਿੱਤੀ ਤੇ ਹਾਰ ਨਾ ਮੰਨਣ ਦਾ ਜਜ਼ਬਾ ਦਿਖਾਇਆ। ਕੇਦਾਰ ਜਾਧਵ ਵਚਨਬੱਧਤਾ ਦਿਖਾਉਣ ਲਈ ਤਾਰੀਫ਼ ਦੇ ਹੱਕਦਾਰ ਹਨ। ਕੈਫ ਨੇ ਟਵੀਟ ਕੀਤਾ ਕਿ ਏਸ਼ੀਆ ਕੱਪ ਜਿੱਤਣ 'ਤੇ ਭਾਰਤੀ ਟੀਮ ਨੂੰ ਵਧਾਈ। ਗੇਂਦਬਾਜ਼ਾਂ ਨੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਕਾਰਨ ਅਸੀਂ ਟੂਰਨਾਮੈਂਟ ਵਿਚ ਆਪਣੀ ਜਿੱਤ ਨੂੰ ਪੱਕੀ ਕਰ ਸਕੇ। ਬੰਗਲਾਦੇਸ਼ ਨੇ ਟੂਰਨਾਮੈਂਟ ਵਿਚ ਸ਼ਾਨਦਾਰ ਕੋਸ਼ਿਸ਼ ਕੀਤੀ।
-----------
ਮਾਸਪੇਸ਼ੀਆਂ 'ਚ ਖਿਚਾਅ ਦਾ ਸ਼ਿਕਾਰ ਹੋਏ ਜਾਧਵ
ਦੁਬਈ (ਪੀਟੀਆਈ) : ਭਾਰਤੀ ਟੀਮ ਦੇ ਹਰਫ਼ਨਮੌਲਾ ਕੇਦਾਰ ਜਾਧਵ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਏਸ਼ੀਆ ਕੱਪ ਫਾਈਨਲ ਦੌਰਾਨ ਇਕ ਵਾਰ ਮੁੜ ਮਾਸਪੇਸ਼ੀਆਂ 'ਚ ਖਿਚਾਅ ਦੇ ਸ਼ਿਕਾਰ ਹੋ ਗਏ। ਜਾਧਵ ਇਸ ਮੁਸ਼ਕਿਲ ਕਾਰਨ ਲਗਪਗ ਤਿੰਨ ਮਹੀਨੇ ਤਕ ਟੀਮ 'ਚੋਂ ਬਾਹਰ ਰਹੇ ਸਨ। ਇਸ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਪਿਛਲੇ ਸੈਸ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਆਈਪੀਐੱਲ ਤੇ ਇੰਗਲੈਂਡ ਤੇ ਆਇਰਲੈਂਡ ਦੌਰੇ 'ਤੇ ਗਈ ਭਾਰਤੀ ਟੀਮ 'ਚੋਂ ਬਾਹਰ ਰਹੇ। ਸੱਟ ਠੀਕ ਹੋਣ ਤੋਂ ਬਾਅ ਦਏਸ਼ੀਆ ਕੱਪ ਵਿਚ ਵਾਪਸੀ ਕਰਨ ਵਾਲੇ ਜਾਧਵ ਦੀਆਂ ਮਾਸਪੇਸ਼ੀਆਂ ਵਿਚ ਉਸ ਸਮੇਂ ਖਿਚਾਅ ਆਇਆ ਜਦ ਉਹ ਮਿਡਆਫ ਵੱਲ ਸ਼ਾਟ ਮਾਰ ਕੇ ਤੇਜ਼ੀ ਨਾਲ ਇਕ ਦੌੜ ਲੈਣਾ ਚਾਹ ਰਹੇ ਸਨ।
ਟੀਮ ਦੇ ਫੀਜ਼ੀਓ ਪੈਟਿ੫ਕ ਫਰਹਾਰਟ ਨੇ ਮੈਦਾਨ ਵਿਚ ਹੀ ਉਨ੍ਹਾਂ ਦਾ ਇਲਾਜ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਬੱਲੇਬਾਜ਼ੀ ਜਾਰੀ ਰੱਖੀ, ਥੋੜ੍ਹੀ ਦੇਰ ਬਾਅਦ ਹਾਲਾਂਕਿ ਉਨ੍ਹਾਂ ਨੂੰ ਮੈਦਾਨ ਛੱਡ ਕੇ ਜਾਣਾ ਪਿਆ। ਖ਼ਿਤਾਬ ਜਿੱਤਣ ਲਈ ਭਾਰਤੀ ਟੀਮ 223 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ ਤੇ ਲੰਗੜਾਉਂਦੇ ਹੋਏ ਜਾਧਵ ਨੂੰ ਰਵਿੰਦਰ ਜਡੇਜਾ ਦੀ ਵਿਕਟ ਡਿੱਗਣ ਤੋਂ ਬਾਅਦ ਇਕ ਵਾਰ ਮੁੜ ਮੈਦਾਨ 'ਤੇ ਉਤਰਨਾ ਪਿਆ। ਜਿੱਥੇ ਉਨ੍ਹਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਤੇਜ਼ੀ ਨਾਲ ਆਖ਼ਰੀ ਦੌੜ ਲੈ ਕੇ ਮੈਚ ਦੀ ਆਖ਼ਰੀ ਗੇਂਦ 'ਤੇ ਭਾਰਤ ਨੂੰ ਏਸ਼ੀਆ ਕੱਪ ਦਾ ਸੱਤਵਾਂ ਖ਼ਿਤਾਬ ਦਿਵਾਇਆ। ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਧਿਕਾਰੀ ਨੇ ਕਿਹਾ ਕਿ ਕੇਦਾਰ ਨੂੰ ਸੱਜੇ ਪੈਰ ਵਿਚ ਮਾਸਪੇਸ਼ੀਆਂ ਦੇ ਖਿਛਾਅ ਦਾ ਸਾਹਮਣਾ ਕਰਨਾ ਪਿਆ ਪਿਛਲੀ ਵਾਰ ਉਨ੍ਹਾਂ ਨੂੰ ਇਹ ਮੁਸ਼ਕਿਲ ਖੱਬੇ ਪੈਰ ਵਿਚ ਹੋਈ ਸੀ। ਉਨ੍ਹਾਂ ਦੇ ਪੈਰ ਦੀ ਸਕੈਨ ਕੀਤੀ ਜਾਵੇਗੀ ਤੇ ਅਗਲੇ ਕੁਝ ਦਿਨਾਂ ਵਿਚ ਇਸ ਨਾਲ ਜੁੜੀ ਜਾਣਕਾਰੀ ਦਿੱਤੀ ਜਾਵੇਗੀ।
from Punjabi News -punjabi.jagran.com https://ift.tt/2NRyo1G
via IFTTT
No comments:
Post a Comment