Responsive Ads Here

Saturday, September 29, 2018

ਸਰਹੱਦ 'ਤੇ ਪਾਕਿਸਤਾਨ ਨੂੰ ਸਿਖਾਉਂਦੇ ਰਹਾਂਗੇ ਸਬਕ : ਸੀਤਾਰਮਨ

* ਕਿਹਾ-ਸਰਹੱਦ 'ਤੇ ਘੁਸਪੈਠੀਆਂ ਨੂੰ ਖ਼ਤਮ ਕਰ ਰਹੇ ਨੇ ਫ਼ੌਜੀ ਬਲ

* ਕਾਂਗਰਸ ਬੇਚੈਨ ਕਿਉਂਕਿ ਰਾਫੇਲ ਸੌਦੇ ਤੋਂ ਪੈਸਾ ਨਹੀਂ ਬਣਾ ਸਕੀ

ਚੇਨਈ (ਆਈਏਐੱਨਐੱਸ) : ਜੰਮੂ ਤੇ ਕਸ਼ਮੀਰ 'ਚ ਕੰਟਰੋਲ ਲਾਈਨ 'ਤੇ ਸਰਜੀਕਲ ਸਟ੫ਾਈਕ ਦੀ ਦੂਜੀ ਵਰ੍ਹੇਗੰਢ ਮਨਾਉਣ ਦਰਮਿਆਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਹੱਦ 'ਤੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰ ਕੇ ਉਸ ਨੂੰ ਸਬਕ ਸਿਖਾਉਂਦੇ ਰਹਾਂਗੇ।

ਸੀਤਾਰਮਨ ਨੇ ਸ਼ਨਿਚਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦ 'ਤੇ ਘੁਸਪੈਠ ਹੋ ਰਹੀ ਹੈ। ਅਸੀਂ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਸਰਹੱਦ 'ਤੇ ਹੀ ਖ਼ਤਮ ਕਰਦੇ ਜਾ ਰਹੇ ਹਾਂ। ਉਨ੍ਹਾਂ ਆਪਣੇ ਦੇਸ਼ ਦੀ ਸਰਹੱਦ ਅੰਦਰ ਨਹੀਂ ਆਉਣ ਦੇ ਰਹੇ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਪਾਕਿਸਤਾਨ ਅੱਤਵਾਦੀਆਂ ਨੂੰ ਸਿਖਲਾਈ ਦੇਣ ਅਤੇ ਇੱਥੇ ਭੇਜਣ ਤੋਂ ਘਬਰਾਏਗਾ। ਉਨ੍ਹਾਂ ਨੇ ਸਬਕ ਸਿੱਖਿਆ ਹੋਵੇ ਜਾਂ ਨਾ ਸਿੱਖਿਆ ਹੋਵੇ ਪਰ ਸਾਡੀ ਕਾਰਵਾਈ ਜਾਰੀ ਰਹੇਗੀ।

ਜ਼ਿਕਰਯੋਗ ਹੈ ਲੰਘੇ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਮੁਜ਼ੱਫਰਨਗਰ 'ਚ ਇਕ ਰੈਲੀ ਦੌਰਾਨ ਕਿਹਾ ਕਿ ਬੀਐੱਸਐੱਫ ਦੇ ਸ਼ਹੀਦ ਜਵਾਨ ਦੀ ਹੱਤਿਆ ਦਾ ਬਦਲਾ ਲੈਣ ਲਈ ਦੋ-ਤਿੰਨ ਦਿਨ ਪਹਿਲਾਂ ਸਰਹੱਦ 'ਤੇ ਬੀਐੱਸਐੱਫ ਨੇ ਪਾਕਿਸਤਾਨੀ ਫ਼ੌਜੀ ਬਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਦੇਸ਼ ਦੀ ਰੱਖਿਆ ਮੰਤਰੀ ਸੀਤਾਰਮਨ ਨੇ ਰਾਫੇਲ ਸੌਦੇ 'ਤੇ ਲਗਾਤਾਰ ਮੋਦੀ ਸਰਕਾਰ 'ਤੇ ਹਮਲੇ ਕਰ ਰਹੀ ਕਾਂਗਰਸ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਇਸ ਲਈ ਬੇਚੈਨ ਹੈ ਕਿਉਂਕਿ ਉਹ ਇਸ ਜਹਾਜ਼ ਸੌਦੇ ਤੋਂ ਪੈਸਾ ਨਹੀਂ ਬਣਾ ਸਕੀ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਵਿਚੋਲਿਆਂ ਨਾਲ ਸਮਝੌਤੇ ਦਾ ਯਤਨ ਕਰ ਰਹੀ ਸੀ। ਪਰ ਫ਼ੌਜੀ ਬਲਾਂ ਲਈ ਲੋੜੀਂਦੇ ਉਪਕਰਨ ਨਹੀਂ ਖ਼ਰੀਦ ਰਹੀ ਸੀ। ਪਰ ਹੁਣ ਅਸੀਂ ਲੋਕ ਉਹ ਹਥਿਆਰ ਖ਼ਰੀਦ ਰਹੇ ਹਾਂ ਅਤੇ ਮੇਰੇ ਖ਼ਿਆਲ ਨਾਲ ਕਾਂਗਰਸ ਇਸ ਲਈ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਉਸ ਨੇ ਹਵਾਈ ਫ਼ੌਜ ਨੂੰ ਉੱਥੇ ਦੀ ਉੱਥੇ ਹੀ ਛੱਡ ਦਿੱਤਾ। ਕਾਂਗਰਸ ਕਾਹਲੀ ਵਿਖਾ ਰਹੀ ਸੀ ਤੇ ਉਸ ਦੀ ਕਾਹਲੀ ਦਾ ਕਾਰਨ ਵੀ ਸਮਝ ਆਉਂਦਾ ਹੈ।

-----------------



from Punjabi News -punjabi.jagran.com https://ift.tt/2N9kZNp
via IFTTT

No comments:

Post a Comment