ਨਵੀਂ ਦਿੱਲੀ - ਭਾਰਤੀ ਫੌਜ ਨੇ ਦੋ ਸਾਲ ਪਹਿਲਾਂ 29 ਸਤੰਬਰ ਨੂੰ ਪਾਕਿਸਤਾਨ ਵਾਲੇ ਕਸ਼ਮੀਰ 'ਚ ਸਰਜੀਕਲ ਸਟਰਾਈਕ ਕੀਤਾ ਸੀ। ਇਸ ਦੀ ਦੂਸਰੀ ਵਰ੍ਹੇਗੰਢ 'ਤੇ ਅੱਜ ਸਰਜੀਕਲ ਸਟਰਾਈਕ ਡੇਅ ਮਨਾਇਆ ਜਾ ਰਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ ਇੰਡੀਆ ਗੇਟ ਕੋਲ ਰਾਜਪਥ 'ਤੇ ਭਾਰਤੀ ਫੌਜ ਵੱਲੋਂ 'ਪਰਾਕਰਮ ਉਤਸਵ' ਦੀ ਸ਼ੁਰੂਆਤ ਕੀਤੀ ਗਈ ਸੀ। ਤਿੰਨ ਦਿਨਾ ਪਰਾਕਰਮ ਉਤਸਵ ਐਤਵਾਰ ਤਕ ਚੱਲੇਗਾ। ਇਸ 'ਚ ਆਮ ਜਨਤਾ ਲਈ ਫੌਜ ਦਾ ਮਾਣ ਵਧਾਉਂਦੀਆਂ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ। ਕਈ ਤੋਪਾਂ, ਮਿਜ਼ਾਇਲ ਲਾਂਚਰ ਅਤੇ ਬੰਦੂਕਾਂ ਵੀ ਇਥੇ ਰੱਖੀਆਂ ਗਈਆਂ ਹਨ। ਇੰਡੀਆ ਗੇਟ ਵਿਖੇ ਹੋ ਰਹੇ ਇਸ ਉਤਸਵ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਣਗੇ। ਇਸ ਉਤਸਵ ਦੌਰਾਨ ਹੋਣ ਵਾਲੀ ਸੰਗੀਤਕ ਪੇਸ਼ਕਾਰੀ 'ਚ ਗਾਇਕ ਕੈਲਾਸ਼ ਖੇਰ, ਗਾਇਕ ਸੁਖਵਿੰਦਰ ਤੇ ਹੋਰ ਗਾਇਕ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਸਰਜੀਕਲ ਸਟਰਾਈਕ ਦੀ ਦੂਜੀ ਵਰ੍ਹੇਗੰਡ ਨੂੰ ਯੂਜੀਸੀ ਨੇ ਸਾਰੇ ਕਾਲਜਾਂ 'ਚ ਮਨਾਉਣ ਦੇ ਹੁਕਮ ਦਿੱਤੇ ਹਨ ਅਤੇ ਭਾਰਤੀ ਫੌਜਾਂ ਵੀ ਇਹ ਸਮਾਗਮ ਕਰਵਾਉਣਗੀਆਂ।
from Punjabi News -punjabi.jagran.com https://ift.tt/2R8NT3w
via IFTTT
No comments:
Post a Comment