ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਦੁਬਈ ਵਿਚ ਹੋਏ ਏਸ਼ਿਆ ਕੱਪ ਦੇ ਫਾਈਨਲ ਵਿਚ ਬੰਗਲਾਦੇਸ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਇਹ ਖ਼ਿਤਾਬ ਹਾਸਿਲ ਕੀਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਿਟਨ ਦਾਸ (121) ਦੇ ਸੈਂਕੜੇ ਦੀ ਬਦੌਲਤ 222 ਦੌੜਾਂ ਬਣਾਈਆਂ ਸਨ। ਭਾਰਤ ਨੇ 50 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ 'ਤੇ 223 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਕਪਤਾਨ ਰੋਹਿਤ ਸ਼ਰਮਾ (48) ਨੇ ਬਣਾਈਆਂ। ਗੇਂਦਬਾਜ਼ ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ ਤੇ ਜ਼ਖ਼ਮੀ ਕੇਦਾਰ ਜਾਧਵ ਨੇ ਅਹਿਮ ਪਾਰੀਆਂ ਖੇਡੀਆਂ।
from Punjabi News -punjabi.jagran.com https://ift.tt/2N7Xy7a
via IFTTT
No comments:
Post a Comment