ਲਾਸ ਏਂਜਲਸ (ਏਪੀ) : ਅਕਸਰ ਤਲਾਕ ਦੇ ਬਾਅਦ ਬੱਚਿਆਂ 'ਤੇ ਅਧਿਕਾਰ ਦੇ ਮਾਮਲੇ 'ਚ ਵਿਵਾਦ ਹੋਣ 'ਤੇ ਅਦਾਲਤ ਨੇ ਤਹਿ ਕੀਤਾ ਹੈ ਕਿ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਪਤਨੀ ਨੂੰ ਜਾਂ ਪਤੀ ਨੂੰ ਦਿੱਤੀ ਜਾਵੇ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੈਲੀਫੋਰਨੀਆ ਸਟੇਟ ਦੇ ਗਵਰਨਰ ਜੇਰੀ ਬਰਾਊਨ ਨੇ ਤਲਾਕ ਤੋਂ ਬਾਅਦ ਪਾਲਤੂ ਪਸ਼ੂਆਂ (ਕੱੁਤਾ, ਬਿੱਲੀ ਤੇ ਹੋਰ ਬਾਕੀ ਜਾਨਵਰ) ਨੂੰ ਆਪਣੇ ਕੋਲ ਰੱਖਣ ਦੇ ਅਧਿਕਾਰ ਨੂੰ ਲੈ ਕੇ ਹੋਣ ਵਾਲੇ ਝਗੜੇ ਨੂੰ ਨਿਪਟਾਉਣ ਲਈ ਇਕ ਬਿੱਲ 'ਤੇ ਦਸਤਖ਼ਤ ਕੀਤੇ ਹਨ। ਅਗਲੇ ਸਾਲ ਇਕ ਜਨਵਰੀ ਤੋਂ ਇਹ ਕਾਨੂੰਨ ਲਾਗੂ ਹੋ ਜਾਵੇਗਾ। ਇਸ ਤੋਂ ਬਾਅਦ ਜੱਜ ਨੂੰ ਇਹ ਵਿਸ਼ੇਸ਼ ਅਧਿਕਾਰ ਹੋਵੇਗਾ ਕਿ ਉਹ ਤਲਾਕਸ਼ੁਦਾ ਜੋੜੇ 'ਚੋਂ ਪਾਤਲੂ ਪਸ਼ੂਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੇ।
ਪਰਿਵਾਰਕ ਮਾਮਲਿਆਂ ਦੀ ਵਕੀਲ ਅਟੋਓਸਾ ਦਾ ਕਹਿਣਾ ਹੈ ਕਿ ਹੁਣ ਤਕ ਅਜਿਹੇ ਮਸਲੇ ਜੱਜ ਦੇ ਫ਼ੈਸਲੇ ਦੇ ਆਧਾਰ 'ਤੇ ਸੁਲਝਾਏ ਜਾਂਦੇ ਸੀ। ਕੁਝ ਜੱਜ ਪਾਲਤੂ ਪਸ਼ੂਆਂ ਨੂੰ ਉਨ੍ਹਾਂ ਦੇ ਦੋਨਾਂ ਮਾਲਕਾਂ 'ਚ ਸੌਂਪ ਦਿੰਦੇ ਸੀ। ਜੋ ਵੀ ਉਨ੍ਹਾਂ ਦੀ ਦੇਖਭਾਲ ਕਰਦਾ ਫਿਰ ਉਹ ਹੀ ਜਾਨਵਰਾਂ ਨੂੰ ਰੱਖ ਲੈਂਦਾ ਸੀ। ਜੇਕਰ ਦੋ ਪਾਲਤੂ ਜਾਨਵਰ ਹੋਣ ਤਾਂ ਦੋਨਾਂ ਨੂੰ ਇਕ-ਇਕ ਦੇ ਦਿੱਤਾ ਜਾਂਦਾ ਹੈ ਜਾਂ ਫਿਰ ਦੋਵੇਂ ਜਾਨਵਰ ਇਕ- ਇਕ ਮਹੀਨਾ ਉਨ੍ਹਾਂ ਕੋਲ ਰਹਿੰਦੇ ਹਨ।
from Punjabi News -punjabi.jagran.com https://ift.tt/2xL4bYl
via IFTTT
No comments:
Post a Comment