ਸੀਐੱਨਟੀ 700
ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਇਸ ਵੇਲੇ ਤਿੰਨ ਗੁਰਦੁਆਰਾ ਸਾਹਿਬ ਸਥਾਪਿਤ ਹਨ ਜਿਨ੍ਹਾਂ ਵਿਚ ਗੁਰਦੁਆਰਾ ਪਾਸਰ ਬਾਰੂ, ਗੁਰਦੁਆਰਾ ਤੰਜੌਂਗ ਪ੍ਰੀਉਕ ਜਾਇਆਸਨ ਤਯੰਗ ਪਰੀਓਕ (90 ਸਾਲ ਪੁਰਾਣਾ) ਅਤੇ ਗੁਰਦੁਆਰਾ ਸਲਾਤਨ ਹੈ। ਇਹ ਤਿੰਨੋਂ ਗੁਰਦੁਆਰਾ ਸਾਹਿਬ ਜਕਾਰਤਾ ਵਿਖੇ ਹੀ ਪੈਂਦੇ ਹਨ। ਬੀਤੇ ਕੱਲ੍ਹ ਆਈ ਟੀ ਸੁਨਾਮੀ ਅਤੇ ਭੂਚਾਲ (7.5) ਇਥੋਂ ਕਾਫ਼ੀ ਦੂਰ ਸੂਲਾਵਸੀ ਵਿਖੇ ਆਈ ਸੀ ਜਿਸ ਕਰਕੇ ਤਿੰਨੋਂ ਗੁਰਦੁਆਰਾ ਸਾਹਿਬ ਸਹੀ ਸਲਾਮਤ ਹਨ। ਗਿਆਨੀ ਜਗਮੀਤ ਸਿੰਘ ਤੇ ਭਾਈ ਬਚਿੱਤਰ ਸਿੰਘ ਨੇ ਗੁਰਦੁਆਰਾ ਪਾਸਰ ਬਾਰੂ ਤੋਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ 700 ਤੋਂ 800 ਦੇ ਕਰੀਬ ਸਿੱਖ ਪਰਿਵਾਰ ਹਨ। ਸਿੰਧੀ ਲੋਕਾਂ ਦੇ ਵੀ 1500 ਦੇ ਕਰੀਬ ਪਰਿਵਾਰ ਹਨ। ਗੁਰਦੁਆਰਾ ਪਾਸਰ ਬਾਰੂ ਸੰਗਤਾਂ ਵਾਸਤੇ ਸੈਂਟਰਲ ਸਥਾਨ ਹੈ ਇਥੇ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ, ਹਰ ਰੋਜ਼ ਲੰਗਰ ਤਿਆਰ ਹੁੰਦਾ ਹੈ। ਹਫ਼ਤਾਵਾਰੀ ਐਤਵਾਰ ਸਵੇਰੇ ਹੁੰਦਾ ਹੈ। ਇਹ ਗੁਰਦੁਆਰਾ ਸਾਹਿਬ 62 ਸਾਲ ਦੇ ਕਰੀਬ ਪੁਰਾਣਾ ਹੈ। ਸੈਰ-ਸਪਾਟੇ ਵਾਲੇ ਲੋਕ ਇਥੇ ਅਕਸਰ ਮੱਥਾ ਟੇਕਣ ਆਉਂਦੇ ਹਨ ਅਤੇ ਗੁਰੂ ਕਾ ਲੰਗਰ ਛਕ ਕੇ ਜਾਂਦੇ ਹਨ। ਇੰਡੋਨੇਸ਼ੀਆ ਦੇ ਵਿਚ ਹੋਰ ਥਾਵਾਂ ਜਿਵੇਂ ਮਿਡਾਨ ਵਿਖੇ ਵੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਥਾਪਿਤ ਹਨ ਕੁੱਲ ਮਿਲਾ ਕੇ 9-10 ਗੁਰਦੁਆਰਾ ਸਾਹਿਬ ਇਥੇ ਸਥਾਪਿਤ ਹਨ। ਇਥੇ ਵੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ।
ਕੈਪਸਨ-ਗੁਰਦੁਆਰਾ ਪਾਸਰ ਬਾਰੂ, ਜਕਾਰਤਾ, ਗੁਰਦੁਆਰਾ ਜਾਇਆਸਨ ਤੰਜੌਂਗ ਪ੍ਰੀਓਕ ਅਤੇ ਭਾਈ ਜਗਮੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ।
from Punjabi News -punjabi.jagran.com https://ift.tt/2xW7R8Q
via IFTTT
No comments:
Post a Comment