- ਹੁਣ ਨਹੀਂ ਸੁਣਦਾ ਭਾਂਡੇ ਕਲੀ ਕਰਾ ਲਓ ਦਾ ਹੋਕਾ
ਫੋਟੋ 102 ਪੀ - ਪਿੱਤਲ ਦੇ ਬਰਤਨ।
ਫੋਟੋ 102 ਏਪੀ - ਦੁਕਾਨਦਾਰ ਵਿਜੇ ਕਪੂਰ¢
-
ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਇਹ ਕਹਾਵਤ ਆਮ ਹੈ ਕਿ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਪਰ ਅਜੋਕੇ ਸਮੇਂ 'ਚ ਸਾਡੇ ਰਹਿਣ ਸਹਿਣ ਦੇ ਢੰਗ, ਜੀਵਨ ਜਾਂਚ ਤੇ ਆਪੂ ਸਹੇੜੇ ਮਾਨਸਿਕ ਦਬਾਅ ਕਾਰਨ ਅੱਜ ਹਰ ਇਨਸਾਨ ਕਿਸੇ ਨਾ ਕਿਸੇ ਛੋਟੀ ਜਾਂ ਵੱਡੀ ਬਿਮਾਰੀ ਤੋਂ ਪੀੜਤ ਹੈ।¢ ਮਿਠਆਈਆਂ, ਫ਼ਸਲਾਂ, ਸਬਜ਼ੀਆਂ, ਦਾਲਾਂ ਆਦਿ ਖਾਣ-ਪੀਣ ਦੀਆਂ ਵਸਤਾਂ ਪੈਸੇ ਦੀ ਅੰਨ੍ਹੀ ਦੌੜ ਤੇ ਵੱਧ ਮੁਨਾਫ਼ਾ ਕਮਾਉਣ ਦੀ ਹੋੜ ਨੇ ਮਿਲਾਵਟੀ ਵਸਤਾਂ, ਜ਼ਹਿਰੀਲੀਆਂ ਦਵਾਈਆਂ, ਸਪ੫ੇਆਂ ਤੇ ਖਾਦਾਂ ਆਦਿ ਦੀ ਵਰਤੋਂ 'ਚ ਬੇਤਹਾਸ਼ਾ ਵਾਧਾ ਕੀਤਾ ਹੈ ਜਿਸ ਕਾਰਨ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਨੇ ਇਨਸਾਨ ਨੂੰ ਆ ਘੇਰਿਆ ਹੈ।¢ ਇਸ ਸਭ ਕਾਸੇ ਲਈ ਦੂਸਰਿਆਂ ਨੂੰ ਦੋਸ਼ ਦੇਣ ਨਾਲੋਂ ਅਸੀਂ ਖ਼ੁਦ ਆਪਣੀ ਜੀਵਨ ਸ਼ੈਲੀ 'ਚ ਇਸ ਕਦਰ ਤਬਦੀਲੀ ਲੈ ਆਉਂਦੀ ਹੈ ਕਿ ਇਨ੍ਹਾਂ ਬਿਮਾਰੀਆਂ ਦੇ ਮਕੜਜਾਲ 'ਚ ਫਸਦੇ ਜਾ ਰਹੇ ਹਾਂ।¢ ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਅੱਜ ਅਸੀਂ ਦੋ ਦਹਾਕੇ ਪਹਿਲਾਂ ਵਰਤੇ ਜਾਣ ਵਾਲੇ ਬਰਤਨਾਂ ਨੂੰ ਵੀ ਪੂਰੀ ਤਰ੍ਹਾਂ ਅਲਵਿਦਾ ਆਖ ਚੁੱਕੇ ਹਾਂ।¢
-
ਹਰ ਰਸੋਈ 'ਚੋਂ ਗਾਇਬ ਹੋਏ ਪਿੱਤਲ ਦੇ ਭਾਂਡੇ
ਪਿਛਲੇ ਸਮੇਂ ਦੌਰਾਨ ਘਰਾਂ 'ਚ ਵਰਤੇ ਜਾਣ ਵਾਲੇ ਪਿੱਤਲ ਦੇ ਭਾਂਡੇ ਅੱਜ ਹਰ ਰਸੋਈ 'ਚੋਂ ਗਾਇਬ ਹੋ ਚੁੱਕੇ ਹਨ।¢ ਇਹ ਭਾਂਡੇ ਹੁਣ ਹੋਟਲਾਂ ਤੇ ਰੈਸਟੋਰੈਂਟਾਂ 'ਚ ਇਕ ਪ੫ਦਰਸ਼ਨੀ ਦੇ ਰੂਪ 'ਚ ਵੇਖਣ ਨੂੰ ਹੀ ਮਿਲਦੇ ਹਨ।¢ ਇਹ ਹੁਣ ਰਸੋਈ ਦਾ ਸ਼ਿੰਗਾਰ ਨਹੀਂ ਰਹੇ।¢ ਇਨ੍ਹਾਂ 'ਚ ਆਟਾ ਗੁੰਨਣ ਤੋਂ ਲੈ ਕੇ ਸਬਜ਼ੀ ਬਣਾਉਣ ਤੇ ਥਾਲੀ 'ਚ ਪਰੋਸ ਕੇ ਖਾਣ ਤਕ ਦਾ ਜ਼ਾਇਕਾ ਹੀ ਵੱਖਰਾ ਸੀ।¢ ਇਹ ਤਾਂਬਾ ਤੇ ਜਿਸਤ ਦੋ ਧਾਤਾਂ ਦਾ ਸੁਮੇਲ ਹੈ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਫਾਇਦੇਮੰਦ ਧਾਤਾਂ ਹਨ ਪਰ ਅੱਜ ਰਸੋਈ 'ਚ ਵਰਤੇ ਜਾਣ ਵਾਲੇ ਅਲੂਮੀਨੀਅਮ ਦੇ ਭਾਂਡੇ ਕੈਂਸਰ ਜਿਹੀਆਂ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ¢।
-
- ਗਹਿਣੇ ਦੇ ਰੂਪ 'ਚ ਲੜਕੀਆਂ ਨੂੰ ਦਿੱਤੇ ਜਾਂਦੇ ਸਨ ਪਿੱਤਲ ਦੇ ਬਰਤਨ
ਲੜਕੀ ਦੇ ਵਿਆਹ ਸਮੇਂ ਲੜਕੀ ਨੂੰ ਪਿੱਤਲ ਦੇ ਬਰਤਨ ਦੇਣਾ ਸ਼ੱੁਭ ਸਮਿਝਆ ਜਾਂਦਾ ਸੀ।¢ ਉਸ ਸਮੇਂ ਇਹ ਉੱਨਾ ਹੀ ਜ਼ਰੂਰੀ ਸਮਿਝਆ ਜਾਂਦਾ ਸੀ ਜਿੰਨਾ ਕਿ ਲੜਕੀ ਨੂੰ ਗਹਿਣੇ ਦੇਣਾ ਲੜਕੀ ਵੱਲੋਂ ਵੀ ਇਨ੍ਹਾਂ ਨੂੰ ਆਪਣੇ ਬੱਚਿਆਂ ਲਈ ਗਹਿਣਿਆਂ ਵਾਂਗ ਹੀ ਸੰਭਾਲ ਕੇ ਰੱਖਿਆ ਜਾਂਦਾ ਸੀ।¢
-
ਸਿਰਫ਼ ਇਕ ਫ਼ੀਸਦੀ ਗਾਹਕ ਹੀ ਖ਼ਰੀਦਦੇ ਹਨ ਪਿੱਤਲ ਦੇ ਬਰਤਨ
ਇਸ ਸਬੰਧੀ ਬਰਤਨਾਂ ਦੀ ਦੁਕਾਨ ਕਰਨ ਵਾਲੇ ਵਿਜੇ ਕਪੂਰ ਨੇ ਦੱਸਿਆ ਕਿ ਅੱਜ-ਕਲ੍ਹ ਸਿਰਫ਼ ਇਕ ਫ਼ੀਸਦੀ ਲੋਕ ਹੀ ਪਿੱਤਲ ਦੇ ਬਰਤਨ ਖ਼ਰੀਦਦੇ ਹਨ।¢ ਉਹ ਵੀ ਵਿਆਹ 'ਚ ਨਾਨਕੀਸ਼ੱਕ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਇਕ ਪਰਾਤ ਜੋ ਕਿ ਮਾਤਰ ਸ਼ਗਨ ਰੂਪ 'ਚ ਦਿੱਤੀ ਜਾਂਦੀ ਹੈ।¢ ਉਨ੍ਹਾਂ ਦੱਸਿਆ ਕਿ ਸਿਰਫ਼ ਗੁੱਜਰ ਪਰਿਵਾਰਾਂ 'ਚ ਹੀ ਪਿੱਤਲ ਦੇ ਭਾਂਡੇ ਦੇਣ ਦਾ ਰਿਵਾਜ਼ ਹੈ ਜਦਕਿ ਪੰਜਾਬੀ ਪਰਿਵਾਰ ਤਾਂ ਕੇਵਲ ਸਟੀਲ ਹੀ ਖ਼ਰੀਦਦੇ ਹਨ।¢ ਇਸ ਦਾ ਇਕ ਕਾਰਨ ਸਟੀਲ ਦੇ ਬਰਤਨਾਂ ਨੂੰ ਸਾਫ਼ ਕਰਨਾ ਆਸਾਨ ਹੈ ਜਦਕਿ ਪਿੱਤਲ ਨੂੰ ਰਗੜ-ਰਗੜ ਕੇ ਸਾਫ਼ ਕਰਨਾ ਪੈਂਦਾ ਹੈ ਜੋ ਕਿ ਅਜੋਕੇ ਸਮੇਂ 'ਚ ਕੰਮਕਾਜੀ ਅੌਰਤਾਂ ਲਈ ਮੁਸ਼ਕਲ ਹੈ।¢
-
ਹੁਣ ਨਹੀਂ ਸੁਣਦਾ ਭਾਂਡੇ ਕਲੀ ਕਰਾ ਲਓ ਦਾ ਹੋਕਾ
ਦੋ ਢਾਈ ਦਹਾਕੇ ਪਹਿਲਾਂ ਗਲੀਆਂ, ਮੁਹੱਲਿਆਂ, ਪਿੰਡਾਂ 'ਚ ਇਹ ਹੋਕਾ ਅਕਸਰ ਸੁਣਨ ਨੂੰ ਮਿਲਦਾ ਸੀ 'ਭਾਂਡੇ ਕਲੀ ਕਰਾ ਲਓ' ਪਰ ਅੱਜ ਇਹ ਆਵਾਜ਼ ਅਲੋਪ ਹੋ ਚੁੱਕੀ ਹੈ।¢ ਸਾਈਕਲ 'ਤੇ ਛੋਟੀ ਜਿਹੀ ਭੱਠੀ ਲਈ ਇਕ ਵਿਅਕਤੀ ਅਕਸਰ ਪਿੱਤਲ ਦੇ ਭਾਂਡੇ ਕਲੀ ਕਰਨ ਲਈ ਆਉਂਦਾ ਤੇ ਪੂਰਾ ਮੁਹੱਲਾ ਵਾਰੀ-ਵਾਰੀ ਆ ਕੇ ਆਪਣੇ ਭਾਂਡੇ ਕਲੀ ਕਰਵਾ ਲੈਂਦਾ ਕਿਉਂਕਿ ਪਿੱਤਲ ਦੇ ਬਰਤਨ ਕੁੱਝ ਸਮਾਂ ਵਰਤਣ ਤੋਂ ਬਾਅਦ ਕੁਸੈਲਾਪਣ ਛੱਡਣ ਲੱਗ ਪੈਂਦੇ ਹਨ ਜਿਸ ਲਈ ਉਨ੍ਹਾਂ ਨੂੰ ਕਲੀ ਕਰਨਾ ਜ਼ਰੂਰੀ ਹੈ¢ ਇਹ ਕੰਮ ਕਰਨ ਵਾਲਿਆਂ ਵੀ ਹੁਣ ਇਨ੍ਹਾਂ ਭਾਂਡਿਆਂ ਵਾਂਗ ਅਲੋਪ ਹੋ ਚੁੱਕੇ ਹਨ¢ ਜਿਸ ਦਾ ਕਾਰਨ ਪਿੱਤਲ ਦੀ ਘੱਟ ਵਰਤੋਂ ਤੇ ਕਲੀ ਦਾ ਬਹੁਤ ਮਹਿੰਗਾ ਹੋਣਾ ਹੈ। ਜਿਸ ਦੀ ਕੀਮਤ ਲਗਭਗ ਪੰਜ ਹਜ਼ਾਰ ਪ੫ਤੀ ਕਿਲੋਗ੫ਾਮ ਹੈ।¢
-
ਸਿਹਤ ਲਈ ਬੇਹੱਦ ਫਾਇਦੇਮੰਦ ਹੈ ਪਿੱਤਲ
ਇਸ ਸਬੰਧੀ ਡਾਕਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਪਿੱਤਲ ਦੇ ਭਾਂਡੇ ਸਿਹਤ ਲਈ ਬੇਹੱਦ ਲਾਭਕਾਰੀ ਹਨ।¢ ਬਾਜ਼ਾਰ 'ਚ ਵਿਕ ਰਹੀਆਂ ਬਹੁਤ ਸਾਰੀਆਂ ਦਵਾਈਆਂ 'ਚ ਤਾਂਬਾ ਤੇ ਜਿਸਤ ਯੁਕਤ ਮਿਲਦੀਆਂ ਹਨ¢ ਤਾਂਬੇ ਦੇ ਬਰਤਨਾਂ 'ਚ ਪਾਣੀ-ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।¢
from Punjabi News -punjabi.jagran.com https://ift.tt/2Ra4iVd
via IFTTT
No comments:
Post a Comment