Responsive Ads Here

Saturday, September 29, 2018

ਗੰਨਾ ਕਾਸ਼ਤਕਾਰਾਂ ਨੇ ਸੌਂਪਿਆ ਮੰਗ ਪੱਤਰ

ਫੋਟੋ 104 ਪੀ - ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਸਹਾਇਕ ਗੰਨਾ ਅਫਸਰ ਨੂੰ ਮੰਗ ਪੱਤਰ ਦਿੰਦੇ ਹੋਏ ਗੰਨਾ ਸੰਘਰਸ਼ ਕਮੇਟੀ ਦੇ ਮੈਂਬਰ ਤੇ ਹੋਰ।

-

ਹਰਪਾਲ ਭੱਟੀ, ਗੜਦੀਵਾਲਾ : ਗੰਨਾ ਸੰਘਰਸ਼ ਕਮੇਟੀ ਏਬੀ ਸ਼ੂਗਰ ਮਿੱਲ ਰੰਧਾਵਾ ਦੇ ਵਫ਼ਦ ਨੇ ਪ੫ਧਾਨ ਸੁਖਪਾਲ ਸਿੰਘ ਸਹੋਤਾ ਡਫੱਰ ਦੀ ਅਗਵਾਈ ਹੇਠ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਹਾਇਕ ਕੇਨ ਕਮਿਸ਼ਨਰ ਬਲਵੀਰ ਚੰਦ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਗੰਨੇ ਦੀ ਪਿੱਛਲੇ ਸਾਲ ਦੀ ਬਕਾਇਆ ਅਦਾਇਗੀ, ਗੰਨਾ ਬਾਂਡ ਕਰਨ ਸਬੰਧੀ ਤੇ ਗੰਨੇ ਦੀ ਅੱਸੂ ਦੀ ਬਿਜਾਈ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਗੰਨਾ ਕਾਸ਼ਤਕਾਰਾਂ ਨੇ ਸਹਾਇਕ ਗੰਨਾ ਅਫਸਰ ਬਲਵੀਰ ਚੰਦ ਨੂੰ ਦੱਸਿਆ ਕਿ ਏਬੀ ਸ਼ੂਗਰ ਮਿੱਲ ਰੰਧਾਵਾ ਵੱਲੋਂ 2018-2019 ਦੇ ਸੀਜ਼ਨ ਲਈ ਕਿਸਾਨਾਂ ਵੱਲੋਂ ਬੀਜੀ ਗੰਨੇ ਫਸਲ ਬਾਂਡ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਕਈ ਵਾਰ ਮਿੱਲ ਅਧਿਕਾਰੀਆਂ ਨੂੰ ਮਿੱਲ ਚੁੱਕੇ ਪਰ ਉਹ ਗੰਨਾ ਬਾਂਡ ਕਰਨ ਸਬੰਧੀ ਕੋਈ ਹਾਂ-ਪੱਖੀ ਜਵਾਬ ਨਹੀਂ ਦੇ ਰਹੇ। ਜਿਸ ਕਰਕੇ ਗੰਨਾ ਕਾਸ਼ਤਕਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸਹਾਇਕ ਗੰਨਾ ਅਫਸਰ ਨੇ ਕਿਸਾਨਾਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਮਿੱਲਾਂ ਨੂੰ ਲਿਖਤੀ ਤੌਰ ਤੇ ਹਦਾਇਤ ਕਰ ਦਿੱਤੀ ਗਈ ਕਿ ਜਿਨ੍ਹਾਂ ਕਿਸਾਨਾਂ ਦੀ ਪਿਛਲੇ ਗੰਨੇ ਦੀ ਬਕਾਇਆ ਅਦਾਇਗੀ ਨਹੀਂ ਕੀਤੀ ਗਈ,ਉਹ ਜਲਦ ਤੋਂ ਜਲਦ ਕੀਤੀ ਜਾਵੇ । ਇਸ ਤੋਂ ਇਲਾਵਾ ਗੰਨਾ ਵੀ ਜਲਦ ਤੋਂ ਜਲਦ ਬਾਂਡ ਕੀਤਾ ਜਾਵੇ। ਜੇਕਰ ਮਿੱਲਾਂ ਦੇ ਪ੫ਬੰਧਕਾਂ ਵੱਲੋਂ ਬਕਾਇਆ ਅਦਾਇਗੀ ਨਾ ਕੀਤੀ ਜਾ ਗੰਨਾ ਬਾਂਡ ਕਰਨ 'ਚ ਿਢੱਲਮੱਠ ਵਰਤੀ ਤਾਂ ਮਿੱਲਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਵਲੋਂ ਸਹਾਇਕ ਗੰਨਾ ਅਫ਼ਸਰ ਨੂੰ ਇੱਕ ਮੰਗ ਪੱਤਰ ਵੀ ਭੇਂਟ ਕੀਤਾ। ਜਿਸ 'ਚ ਤਰੰੁਤ ਗੰਨੇ ਬਕਾਇਆ ਰਾਸ਼ੀ ਪਾਉਣ ਅਤੇ ਗੰਨਾ ਜਲਦੀ ਤੋਂ ਜਲਦੀ ਬਾਂਡ ਕਰਨ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਧਿਆਨ ਨਾ ਦਿੱਤਾ ਸਮੂਹ ਗੰਨਾ ਕਾਸ਼ਤਕਾਰ ਸੜਕਾਂ 'ਤੇ

ਉਤਰਨ ਲਈ ਮਜ਼ਬੂਰ ਹੋਣਗੇ ਤੇ ਮਿੱਲ ਦਾ ਿਘਰਾਓ ਵੀ ਕੀਤਾ ਜਾਵੇਗਾ ਜਿਸਦੀ ਸਾਰੀ ਜ਼ਿੰਮੇਵਾਰੀ ਮਿੱਲ ਪ੫ਬੰਧਕਾਂ ਤੇ ਪ੫ਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਮੇਲ ਸਿੰਘ ਬੁੱਢੀਪਿੰਡ, ਗਗਨਪ੫ੀਤ ਸਿੰਘ ਮੋਹਾ, ਗੁਰਪ੫ੀਤ ਸਿੰਘ ਹੀਰਾਹਾਰ, ਜਸਪਾਲ ਸਿੰਘ ਨੰਗਲ ਖੂੰਗਾ, ਤਰਸੇਮ ਸਿੰਘ ਅਰਗੋਵਾਲ, ਅਮਰਜੀਤ ਸਿੰਘ ਮਾਹਲਾ, ਦਲਵੀਰ ਸਿੰਘ, ਖੁਸ਼ਵੰਤ ਸਿੰਘ

ਬਡਿਆਲ, ਹਰਵਿੰਦਰ ਸਿੰਘ ਜੌਹਲਾ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ ਬਾਹਲਾ ਸਮੇਤ ਭਾਰੀ ਗਿਣਤੀ 'ਚ ਕਿਸਾਨ ਹਾਜ਼ਰ ਸਨ।



from Punjabi News -punjabi.jagran.com https://ift.tt/2xXPbp5
via IFTTT

No comments:

Post a Comment