ਗਾਜ਼ੀਆਬਾਦ - ਹਵਾਈ ਸੈਨਾ ਦੇ ਮੌਕੇ 'ਤੇ ਸੋਮਵਾਰ ਨੂੰ ਗਾਜ਼ੀਆਬਾਦ ਦੇ ਹਿੰਡਨ ਏਅਰ ਫੋਰਸ ਸਟੇਸ਼ਨ 'ਤੇ ਹਵਾਈ ਸੈਨਾ ਦਿਵਸ 'ਤੇ ਪੋ੍ਰਗਰਾਮ ਸ਼ੁਰੂ ਹੋ ਚੁੱਕਾ ਹੈ। ਹਵਾਈ ਸੈਨਾ ਅੱਜ ਆਪਣਾ 87ਵਾਂ ਏਅਰਫੋਰਸ ਡੇਅ ਮਨਾਂ ਰਹੀ ਹੈ। ਹਵਾਈ ਸੈਨਾ ਦੇ ਜਵਾਨਾਂ ਨੇ ਅੱਜ ਦੁਨੀਆਂ ਨੂੰ ਜ਼ਮੀਨ ਤੋਂ ਆਸਮਾਨ ਤੱਕ ਆਪਣੀ ਤਾਕਤ ਦਿਖਾਈ। ਪਰੇਡ 'ਚ 44 ਅਧਿਕਾਰੀ ਤੇ 258 ਜਵਾਨ ਹਵਾਈ ਸੈਨਾ ਦੇ ਜਵਾਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ। ਆਕਾਸ਼ਗੰਗਾ ਟੀਮ ਦੇ ਕਰਤੱਵ ਦੇਖ ਕੇ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ ਤੇ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗੇ। ਮੋਦੀ ਨੇ ਟਵੀਟ ਕਰਦਿਆਂ ਕਿਹਾ- 'ਮਹਾਨ ਦੇਸ਼ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਲਾਮ ਕਰਦਾ ਹਾਂ। ਉਹ ਸਾਡੇ ਆਸਮਾਨ ਨੂੰ ਸੁਰੱਖਿਤ ਰੱਖਦੇ ਹਨ ਤੇ ਕਿਸੀ ਵੀ ਆਪਦਾ ਦੇ ਸਮੇਂ ਮਨੁੱਖਤਾ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ।' ਇਸ ਪ੍ਰੋਗਰਾਮ 'ਚ ਸਾਬਕਾ ਿਯਕਟਰ ਤੇ ਗੁਰੱਪ ਕੈਪਟਨ ਸਚਿਨ ਤੇਂਦੁਲਕਰ ਵੀ ਮੌਜੂਦ ਰਹੇ। ਜ਼ਿਕਰਯੌਗ ਹੈ ਕਿ ਹਵਾਈ ਸੈਨਾ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ।
from Punjabi News -punjabi.jagran.com https://ift.tt/2Nu64h8
via IFTTT
No comments:
Post a Comment