ਕੰਵਰਪਾਲ ਸਿੰਘ ਕਾਹਲੋਂ, ਸੁਖਜੀਤ ਕੁਮਾਰ ਭੋਗਪੁਰ/ਕਿਸ਼ਨਗੜ- ਥਾਣਾ ਭੋਗਪੁਰ ਅਧੀਨ ਆਉਂਦੇ ਪਿੰਡ ਕਾਲਾ ਬੱਕਰਾ ਵਿਖੇ ਸਵੇਰੇ ਤੜਕੇ 2 ਵਜੇ 4 ਨੋਜਵਾਨਾਂ ਵਲੋ ਲੁੱਟ ਦੀ ਨੀਅਤ ਨਾਲ ਡੇਰਾ ਸ਼ਹੀਦ ਬਾਬਾ ਸੰਸਾਰੀ ਸਿੰਘ ਡੇਰੇ ਅੰਦਰ ਦਾਖਿਲ ਹੋ ਕੇ ਡੇਰਾ ਸੰਚਾਲਕ ਪਿਆਰਾ ਸਿੰਘ ਦੀ ਪਤਨੀ ਮਹਿੰਦਰ ਕੋਰ(72 ਸਾਲ) ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਨੂੰਹ ਰਣਜੀਤ ਕੋਰ ਅਤੇ ਪੁੱਤਰ ਕੁਲਜੀਤ ਸਿੰਘ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿਤਾ ਤੇ ਜਖਮੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਤੇ ਲੁਟੇਰੇ ਡੇਰੇ ਦੀ ਗੋਲਕ ਅਤੇ ਪਏ ਟਰੰਕ ਨੂੰ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਵੱਲੋ ਰਾਤ ਕਰੀਬ 2 ਵਜੇ ਦੇ ਡੇਰੇ ਦੀ ਰਸੋਈ ਦੀ ਜਾਲੀ ਪੱਟ ਕੇ ਡੇਰੇ ਅੰਦਰ ਦਾਖਿਲ ਹੋ ਗਏ, ਅੰਦਰ ਦਾਖਿਲ ਹੋਣ ਤੇ ਰਣਜੀਤ ਕੋਰ ਨੂੰ ਭਿੰਣਕ ਪਈ, ਤਾਂ ਉਸ ਨੇ ਉਠ ਕੇ ਦੇਖਿਆ, ਜਿਸ ਦੋਰਾਨ ਲੁਟੇਰਿਆਂ ਵੱਲੋ ਰਣਜੀਤ ਕੋਰ ਦੇ ਸਿਰ ਉੱਪਰ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿਤਾ, ਰਣਜੀਤ ਕੋਰ ਦੀ ਆਵਾਜ ਸੁਣ ਕੇ ਮਾਂ-ਪੁੱਤ ਬਾਹਰ ਨਿਕਲੇ ਤਾ ਲੁਟੇਰਿਆਂ ਨੇ ਕੁਲਜੀਤ ਸਿੰਘ ਦੇ ਵਾਰ ਕਰਕੇ ਉਸ ਨੂੰ ਜਮੀਨ 'ਤੇ ਸੁੱਟ ਦਿੱਤਾ, ਜਿਸ ਦੋਰਾਨ ਉਸ ਦਾ ਜਬਾੜਾ ਟੁੱਟ ਗਿਆ ਤੇ ਮਹਿੰਦਰ ਕੋਰ ਦੇ ਰਾਡ ਦਾ ਵਾਰ ਜੋਰ ਨਾਲ ਲੱਗਣ ਕਰਕੇ ਉਸ ਦੀ ਮੋਕੇ 'ਤੇ ਹੀ ਮੋਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚੇ ਜਲੰਧਰ ਦਿਹਾਤੀ ਦੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ, ਡੀ.ਐਸ.ਪੀ ਆਦਮਪੁਰ ਅਤੇ ਥਾਣਾ ਮੁੱਖੀ ਭੋਗਪੁਰ ਨੇ ਪਹੁੰਚ ਕੇ ਘਟਨਾ ਸਥਲ ਦਾ ਜਾਇਜਾ ਲਿਆ ਅਤੇ ਲੁਟੇਰਿਆਂ ਵੱਲੋ ਲੁੱਟੀ ਗਈ ਗੋਲਕ ਤੇ ਟਰੰਕ ਨੂੰ ਨਾਲ ਲਗਦੇ ਖੇਤਾਂ 'ਚੋ ਬਰਾਮਦ ਕੀਤਾ ਗਿਆ। ਐਸ.ਐਸ.ਪੀ ਮਾਹਲ ਨੇ ਕਿਹਾ ਕਿ ਡੇਰੇ 'ਚ ਲੱਗੇ ਸੀ.ਸੀ.ਟੀ.ਵੀ ਦੀ ਫੁਟੇਜ ਦੇ ਅਧਾਰ 'ਤੇ ਤਫਤੀਸ਼ ਕੀਤੀ ਜਾ ਰਹੀ ਹੈ।
from Punjabi News -punjabi.jagran.com https://ift.tt/2NyPH2U
via IFTTT
No comments:
Post a Comment