ਫੋਟੋ 106 ਤੇ 106 ਏ ਪੀ - ਤੀਰਥ ਰਾਮ ਰੱਤੂ ਨੂੰ ਸਨਮਾਨਿਤ ਕਰਦੇ ਸਕੂਲ ਸਟਾਫ਼ ਤੇ ਭੇਟ ਕੀਤੇ ਗਏ ਡੈਸਕ।
-
ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਸਰਕਾਰੀ ਐਲੀਮੈਂਟਰੀ ਸਕੂਲ ਗੜ੍ਹਸ਼ੰਕਰ (ਲੜਕੇ) ਵਿਖੇ ਮਾਸਟਰ ਤੀਰਥ ਰਾਮ ਰੱਤੂ ਤੇ ਬਲਵਿੰਦਰ ਕੁਮਾਰ ਕੁੱਕੂ ਵੱਲੋਂ ਬੱਚਿਆਂ ਦੇ ਬੈਠਣ ਲਈ 40 ਸਟੱਡੀ ਡੈਸਕ ਭੇਟ ਕੀਤੇ ਗਏ। ਦੱਸਣਯੋਗ ਹੈ ਕਿ ਇਹ ਸਕੂਲ ਲਗਭਗ ਸੌ ਸਾਲ ਪੁਰਾਣਾ ਹੈ ਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਬੱਚੇ ਇੱਥੇ ਪੜ੍ਹਨ ਆਉਂਦੇ ਸਨ।¢ਪਿਛਲੇ ਸੌ ਸਾਲ ਤੋਂ ਹੀ ਵਿਦਿਆਰਥੀ ਜ਼ਮੀਨ ਤੇ ਬੈਠ ਕੇ ਵਿੱਦਿਆ ਹਾਸਲ ਕਰਨ ਲਈ ਮਜਬੂਰ ਸਨ।¢ਦੱਸਣਯੋਗ ਹੈ ਕਿ ਤੀਰਥ ਰਾਮ ਰੱਤੂ ਨੇ ਕੁਝ ਦਿਨ ਪਹਿਲਾਂ ਚਾਰ ਲੱਖ ਰੁਪਏ ਦੀ ਲਾਗਤ ਨਾਲ ਸਕੂਲ 'ਚ ਇਕ ਕਮਰਾ ਬਣਵਾ ਕੇ ਦਿੱਤਾ ਹੈ। ਇਸ ਮੌਕੇ ਸ਼ਹਿਰ ਵਾਸੀਆਂ ਤੇ ਸਕੂਲ ਸਟਾਫ਼ ਨੇ ਤੀਰਥ ਰਾਮ ਰੱਤੂ ਅਤੇ ਬਲਵਿੰਦਰ ਕੁੱਕੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਬੱਚਿਆਂ ਦੇ ਬੈਠਣ ਲਈ ਡੈਸਕ ਮਿਲਣ ਨਾਲ ਬੱਚੇ ਇਕਾਗਰ ਹੋ ਕੇ ਪੜ੍ਹ ਸਕਣਗੇ। ਸਕੂਲ ਮੁਖੀ ਵੱਲੋਂ ਉਕਤ ਸ਼ਖ਼ਸੀਅਤਾਂ ਦਾ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।¢ਇਸ ਮੌਕੇ ਸਕੂਲ ਮੁਖੀ ਮੈਡਮ ਸੀਮਾ ਕੁੰਦਰਾ, ਜਸਪਾਲ ਕੌਰ, ਅਮਰਜੀਤ ਕੌਰ, ਰਵਿੰਦਰ ਗੌਤਮ ਤੇ ਸ਼ਹਿਰ ਵਾਸੀ ਹਾਜ਼ਰ ਸਨ।
from Punjabi News -punjabi.jagran.com https://ift.tt/2y6tBQ3
via IFTTT
No comments:
Post a Comment