Responsive Ads Here

Monday, October 8, 2018

ਜ਼ਿਲਾ ਪੱਧਰੀ ਖੇਡਾਂ 'ਚ ਫੰਬੀਆਂ ਸੈਂਟਰ ਦੀ ਰਹੀ ਚੜ੍ਹਤ

ਫੋਟੋ 103 ਪੀ - ਜੇਤੂ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਹਨ ਸਿੰਘ ਲੇਹਲ ,ਪਿ੫ੰਸੀਪਲ ਸਲਿੰਦਰ ਠਾਕੁਰ, ਕਰਨੈਲ ਸਿੰਘ ਬੀਪੀਈਓ ਤੇ ਬਲਾਕ ਅਧਿਆਪਕ।

-

ਜਸਵਿੰਦਰ ਪਾਲ ਹੈਪੀ, ਬੁੱਲ੍ਹੋਵਾਲ : ਜ਼ਿਲ੍ਹਾ ਪੱਧਰੀ ਪ੫ਾਇਮਰੀ ਸਕੂਲਾਂ ਦੀਆਂ ਖੇਡਾਂ 'ਚ ਹੁਸ਼ਿਆਰਪੁਰ -1 ਏ ਦੀ ਫੰਬੀਆਂ ਸੈਂਟਰ ਦੀ ਟੀਮ ਨੇ ਕਬੱਡੀ ਸਰਕਲ ਸਟਾਇਲ ਲੜਕੇ 'ਚ ਪਹਿਲਾਂ ਤੇ ਖੋ ਖੋ ਲੜਕੇ ਦੀ ਟੀਮ ਵਿਚ ਦੂਜਾ ਸਥਾਨ ਪ੫ਾਪਤ ਕਰਕੇ ਪ੫ਾਪਤ ਕਰਕੇ ਆਪਣੇ ਸਕੂਲ ਅਧਿਆਪਕਾਂ, ਕਲੱਸਟਰ, ਬਲਾਕ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਜਿਸ ਦੇ ਮੁੱਖ ਮਹਿਮਾਨ ਐੱਸਐੱਸਪੀ ਜੇ ਏਲਨਚੇਲੀਅਨ, ਡਾ.ਲਖਵੀਰ ਸਿੰਘ ਐੱਸਐੱਮਓ ਪੁਲਿਸ ਲਾਈਨ ਹਸਪਤਾਲ ਹੁਸ਼ਿਆਰਪੁਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਜੀਵ ਕੁਮਾਰ ਗੌਤਮ,ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਹਨ ਸਿੰਘ ਲੇਹਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ , ਡਾਈਟ ਪਿ੫ੰਸੀਪਲ ਸੁਖਵਿੰਦਰ ਕੌਰ, ਪਿ੫ੰਸੀਪਲ ਸਲਿੰਦਰ ਠਾਕੁਰ ਵਲੋਂ ਜੇਤੂ ਬੱਚਿਆਂ ਨੂੰ ਤਗਮਾ ਤੇ ਜੇਤੂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੀਪੀਈਓ ਕਰਨੈਲ ਸਿੰਘ ਮਠਾਰੂ, ਮਹਿੰਦਰ ਸਿੰਘ ਸ਼ਾਹੀ, ਉਂਕਾਰ ਸਿੰਘ ਸੂਸ,ਸੁਖਵਿੰਦਰ ਸਿੰਘ ਸੂਸ, ਗੁਰਜੀਤ ਸਿੰਘ ਨਿੱਝਰ, ਸੁਖਦੇਵ ਕੁਮਾਰ, ਹੀਰਾ ਲਾਲ, ਪਰਮਜੀਤ ਕੌਰ, ਰਾਮ ਜੀਤ, ਸੁਖਵਿੰਦਰ ਸਿੰਘ ਸਹੋਤਾ,ਭਾਰਤ ਭੂਸ਼ਨ, ਸੁਖਰਾਜ ਸਿੰਘ,ਜਸਵਿੰਦਰ ਸਿੰਘ ਆਦਿ ਬਲਾਕ ਅਧਿਆਪਕ ਸ਼ਾਮਲ ਸਨ।



from Punjabi News -punjabi.jagran.com https://ift.tt/2NuPPQI
via IFTTT

No comments:

Post a Comment