Responsive Ads Here

Monday, October 8, 2018

ਕੂੜਾ ਇਕੱਠਾ ਕਰਨ ਲਈ ਚਲਾਏ ਜਾਣਗੇ 50 ਰਿਕਸ਼ਾ ਰੇਹੜੀਆਂ : ਿਢੱਲੋਂ

ਹਰਪ੫ੀਤ ਸਿੰਘ ਚਾਨਾ, ਫ਼ਰੀਦਕੋਟ : ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ 50 ਕੂੜਾ ਇਕੱਠਾ ਕਰਨ ਵਾਲੇ ਰਿਕਸ਼ਾ ਰੇਹੜੀਆਂ ਖਰੀਦ ਕੇ ਦਿੱਤੇ ਜਾਣਗੇ ਤਾਂ ਜੋ ਸਫ਼ਾਈ ਕਰਮਚਾਰੀ ਘਰੋ ਘਰੀਂ ਕੂੜਾ ਇਕੱਠਾ ਕਰ ਸਕਣ ਤੇ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਪੱਕੇ ਹੱਲ ਲਈ ਨਿਜਾਤ ਮਿਲ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਫ਼ਰੀਦਕੋਟ ਕੁਸ਼ਲਦੀਪ ਸਿੰਘ ਿਢੱਲੋਂ ਨੇ ਮਿਉਂਸਪਲ ਕੌਂਸਲਰਾਂ ਤੇ ਫ਼ਰੀਦਕੋਟ ਨਗਰ ਸੇਵਾ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 25 ਵਾਰਡ ਹਨ ਜਿਨ੍ਹਾਂ ਨੂੰ 04 ਜੋਨਾਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਵਿਚ ਇੰਚਾਰਜ ਤਾਇਨਾਤ ਕੀਤੇ ਜਾਣਗੇ ਅਤੇ ਇਹ ਇੰਚਾਰਜ ਆਪਣੇ ਖੇਤਰ ਦੇ ਕੰਮ ਨੂੰ ਦੇਖਣਗੇ।

ਫ਼ਰੀਦਕੋਟ ਨਗਰ ਸੁਸਾਇਟੀ ਲੋਕਾਂ ਦੇ ਘਰਾਂ ਤੋਂ ਕੂੜਾ ਇਕੱਠਾ ਕਰਨ ਦੇ 50 ਰੁਪਏ ਤੇ ਦੁਕਾਨਦਾਰਾਂ ਤੋਂ 100 ਰੁਪਏ ਦੀ ਫੀਸ ਇਕੱਤਰ ਕਰੇਗੀ ਤੇ ਸਫ਼ਾਈ ਮੈਂਬਰਾਂ ਨੂੰ ਤਨਖਾਹ ਵੀ ਅਦਾ ਕਰੇਗੀ। ਉਨ੍ਹਾਂ ਦੱਸਿਆ ਸੁਸਾਇਟੀ ਰਕਮ ਇਕੱਠੀ ਆਦਿ ਕਰਨ ਦੀ ਜਿੰਮੇਵਾਰੀ ਤੇ ਸ਼ਿਕਾਇਤਾਂ ਆਦਿ ਦੀ ਵੀ ਸੁਣਵਾਈ ਕਰੇਗੀ। ਰਿਕਸ਼ਾ ਰੇਹੜੀਆਂ ਦੇ ਆਉਣ ਨਾਲ ਇਨ੍ਹਾਂ ਵਿਚ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਪਾਇਆ ਜਾਵੇਗਾ। ਗਿੱਲੇ ਕੂੜੇ ਨੂੰ ਅਲੱਗ ਕਰਕੇ ਬਾਜੀਗਰ ਬਸਤੀ ਵਿਖੇ ਬਣੇ ਸਲਾਟਰ ਹਾਊਸ ਵਾਲੀ ਜਗ੍ਹਾ ਬਣੇ ਪਿਟਸ ਵਿਚ ਗਲਾ ਕੇ ਹਰੀ ਖਾਦ ਤਿਆਰ ਕੀਤੀ ਜਾਵੇਗੀ। ਜਦਕਿ ਰੀਸਾਈਕਲ ਯੋਗ ਕੂੜਾ ਜਿਵੇਂ ਗੱਤਾ, ਕਾਗਜ਼, ਬੋਤਲਾਂ ਪਲਾਸਟਿਕ ਆਦਿ ਨੂੰ ਅਲੱਗ ਕਰਨ ਤੋਂ ਬਾਅਦ ਬਾਕੀ ਬਚੇ ਕੂੜੇ ਨੂੰ ਡੰਪ ਵਿਖੇ ਭੇਜਿਆ ਜਾਵੇਗਾ, ਜਿਸ ਨਾਲ ਕੂੜੇ ਦੇ ਲੱਗ ਰਹੇ ਢੇਰਾਂ ਤੋਂ ਨਿਜ਼ਾਤ ਮਿਲੇਗੀ ਤੇ ਵਾਤਾਵਰਨ ਵੀ ਦੂਸ਼ਿਤ ਹੋਣ ਤੋਂ ਬਚੇਗਾ।

ਇਸ ਮੌਕੇ ਕਾਰਜ ਸਾਧਕ ਅਫਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੂੜੇ ਨੂੰ ਪਲਾਸਟਿਕ ਲਿਫਾਫਿਆਂ ਵਿਚ ਨਾ ਪਾਇਆ ਜਾਵੇ ਸਗੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖੋ ਵੱਖ ਰੱਖਿਆ ਜਾਵੇ ਤਾਂ ਕਿ ਸਫ਼ਾਈ ਕਰਮਚਾਰੀ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਫੈਸਿਲਿਟੇਟਰ ਲੋਕਾਂ ਨੂੰ ਵੱਖ ਵੱਖ ਖੇਤਰਾਂ ਵਿਚ ਜਾ ਕੇ ਜਾਗਰੂਕ ਵੀ ਕਰ ਰਹੇ ਹਨ। ਇਸ ਮੌਕੇ ਐੱਮਈ ਰਾਕੇਸ਼ ਕੰਬੋਜ, ਨਿੰਦਰਪਾਲ ਸਿੰਘ ਨਿੰਦਾ, ਡਾ. ਸੰਜੀਵ ਗੋਇਲ ਪ੍ਰਵੀਨ ਕਾਲਾ, ਅਸ਼ੋਕ ਸੱਚਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਡਾ. ਜੰਗੀਰ ਸਿੰਘ, ਡਾ. ਰੇਸ਼ਮ ਸਿੰਘ, ਜਤਿੰਦਰ ਸਿੰਘ ਖਾਲਸਾ ਸਮੇਤ ਮਿਉਂਸਪਲ ਕੌਂਸਲਰ ਹਾਜ਼ਰ ਸਨ।



from Punjabi News -punjabi.jagran.com https://ift.tt/2pJpQM4
via IFTTT

No comments:

Post a Comment