- ਤਰਸਯੋਗ ਦਸ਼ਾ ਅਤੇ ਦਿਸ਼ਾਹੀਨ ਹੋ ਚੁੱਕੀ ਹੈ ਪੰਜਾਬ ਦੀ ਸਕੂਲੀ ਸਿੱਖਿਆ-ਪਿ੍ਰੰ. ੳਮੇਸ਼ ਸ਼ਰਮਾ
- ਸਿੱਖਿਆ ਟੈਕਸ ੳਗਰਾਹ ਕੇ ਵੀ ਮੁਢਲੀਆਂ ਸਹੁਲਤਾਂ ਤੋਂ ਵਾਂਝੇ ਹਨ ਸਰਕਾਰੀ ਸਕੂਲ-ਜਤਿੰਦਰ ਮਾਣਕੂ
- ਡਰ,ਦਹਿਸ਼ਤ ੳਤੇ ਅਫਰਾਤਫਰੀ ਵਾਲੇ ਮਾਹੌਲ ਲਈ ਸਰਕਾਰ ਅਤੇ ਅਫਰਸ਼ਾਹੀ ਜਿੰਮੇਦਾਰ-ਕੇ.ਕੇ.ਐਰੀ
੍ਹ- ਭਵਨ ਨਿਰਮਾਤਾ ਬਣਾ ਕੇ ਰੱਖ ਦਿੱਤਾ ਹੈ ਦੇਸ਼ ਦੇ ਨਿਰਮਾਤਾ ਨੂੰ-ਡਾ ਧਰਮਪਾਲ ਸਾਹਿਲ
ਫੋਟੋ 139 ਪੀ - ਦਿ੍ਰਸ਼ਟੀ 'ਦਾ ਵਿਜ਼ਨ ਮੰਚ', ਹੁਸ਼ਿਆਰਪੁਰ ਵਲੋਂ “ਪੰਜਾਬ ਦੀ ਸਕੂਲੀ ਸਿੱਖਿਆਦਸ਼ਾ ਅਤੇ ਦਿਸ਼ਾ” ਵਿਸ਼ੇ ਤੇ ਇੱਕ ਗਹਿਰ ਗੰਭੀਰ ਤੇ ਵਿਚਾਰ ਗੋਸ਼ਟੀ ਦੌਰਾਨ ਸੰਬੋਧਨ ਕਰਦੇ ਬੁਲਾਰੇ।
-
ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਦਿ੍ਰਸ਼ਟੀ 'ਦਾ ਵਿਜ਼ਨ ਮੰਚ', ਹੁਸ਼ਿਆਰਪੁਰ ਵੱਲੋਂ 'ਪੰਜਾਬ ਦੀ ਸਕੂਲੀ ਸਿੱਖਿਆ-ਦਸ਼ਾ ਅਤੇ ਦਿਸ਼ਾ' ਵਿਸ਼ੇ ਤੇ ਇੱਕ ਗਹਿਰ ਗੰਭੀਰ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ ਸਥਾਨਕ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ। ਸਕੂਲ ਦੇ ਡਾਇਰਟੈਕਟਰ ਅਨੁਰਾਗ ਸੂਦ ਵੱਲੋਂ ਪਹੰੁਚੇ ਬੁੱਧੀਜੀਵੀਆਂ ਤੇ ਸਿੱਖਿਆ ਸ਼ਾਸ਼ਤਰੀਆਂ ਨੂੰ ਜੀ ਆਇਆਂ ਨੂੰ ਕਹਿਣ ਮਗਰਂੋ ਉੱਘੇ ਸਿੱਖਿਆ ਸ਼ਾਸ਼ਤਰੀ ਪਿ੍ਰੰ. ਦੇਸਰਾਜ ਸ਼ਰਮਾ ਤਲਵਾੜਾ ਨੇ ਆਪਣੇ ਕੰੁਜੀਵਤ ਭਾਸ਼ਣ 'ਚ ਰਾਸ਼ਟਰੀ ਸਿੱਖਿਆ ਨੀਤੀ ਤੋਂ ਲੈ ਕੇ ਪੰਜਾਬ ਦੀ ਸਕੂਲੀ ਸਿੱਖਿਆ ਦੇ ਸੰਦਰਭ ਵਿਚ ਮਹੱਤਵਪੂਰਨ ਸੂਤਰ ਗੋਸ਼ਟੀ 'ਚ ਵਿਚਾਰਣ ਹਿੱਤ ਪੇਸ਼ ਕੀਤੇ। ਸਕੂਲ ਸਿੱਖਿਆ ਪ੍ਰਬੰਧ ਉਪ ਵਿਸ਼ੇ ਤੇ ਬੋਲਦਿਆਂ ਕੇਕੇ ਐਰੀ ਜਲੰਧਰ ਨੇ ਸਕੂਲਾਂ ਦੇ ਹਰ ਤਰ੍ਹਾਂ ਦੇ ਨਾਕਸ ਪ੍ਰਬੰਧ ਲਈ ਸਿਆਸੀ ਦਖਲਅੰਦਾਜੀ ਅਤੇ ਅਫਸਰਸ਼ਾਹੀ ਦੀ ਆਪਹੁਦਰਾਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਸਕੂਲ ਪ੍ਰਬੰਧਨ 'ਚ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਮਚੀ ਹੋਈ ਅਫੜਾ ਤੜਫੀ 'ਤੇ ਚਿੰਤਾਪ੍ਰਗਟ ਕੀਤੀ। ਸਿੱਖਿਆ ਦੇ ਸਮਾਜਿਕ ਤੇ ਆਰਥਿਕ ਪੱਖ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਿਆਰਾ ਸਿੰਘ ਰਿਟਾ. ਡੀਈਓ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਆਪਣੇ ਸਭ ਤੋਂ ਮਾੜੇ ਦੌਰ 'ਚੋਂ ਲੰਘ ਰਹੀ ਹੈ। ਇਸ ਲਈ ਸਿੱਖਿਆ ਸ਼ਾਸ਼ਤਰੀ ਨੂੰ ਹੀ ਅਜਿਹੇ ਸਾਰਥਕ ਸੰਵਾਦ ਰਚਾ ਕੇ ਹੀ ਸਰਕਾਰ ਅਤੇ ਸਿਿੱਖਆ ਅਧਿਕਾਰੀਆਂ ਨੂੰ ਸੇਧ ਦੇਣੀ ਚਾਹੀਦੀ ਹੈ। ਦੀਪਕ ਵਸ਼ਿਸ਼ਠ ਨੇ ੳਚੇਚੇ ਤੌਰ ਤੇ ਆਪਣੇ ਤਜ਼ਰਬਿਆਂ ਆਧਾਰ ਤੇ ਫ਼ਨਬਸਪ;ਪ੍ਰਾਇਮਰੀ ਸਕੂਲੀ ਸਿੱਖਿਆ ਨੂੰ ਦਰਪੇਸ਼ ਮੁਸ਼ਕਲਾਂ ਤੇ ੳਸ ਦੀ ਮੌਜੂਦਾ ਹਾਲਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਪ੍ਰਗਟ ਕੀਤੇ। ਸਕੂਲੀ ਇੰਫਰਾਸਟਰਕਚਰ ਦੀ ਮੌਜੂਦਾ ਸਥਿਤੀ ਤੇ ਵਿਸਥਾਰ ਸਹਿਤ ਚਾਣਨਾ ਪਾਉਂਦਿਆ ਸਾਬਕਾ ਡੀਈਓ ਸੈਕੰਡਰੀ ਜਤਿੰਦਰ ਸਿੰਘ ਮਾਣਕੂ ਕਨਵੀਨਰ ਦਿ੍ਰਸ਼ਟੀ 'ਦਾ ਵਿਜ਼ਨ ਮੰਚ' ਨੇ ਦੱਸਿਆ ਕਿ ਸਰਕਾਰ ਵੱਲੋਂ ਸਿੱਖਿਆ ਦੇ ਨਾਂਅ ਤੇ ਟੈਕਸ ਉਗਰਾਹ ਕੇ ਵੀ ਸਕੂਲਾਂ ਨੂੰ ਮੁੱਢਲਾ ਢਾਂਚਾ ਮੁਹਈਆ ਨਾ ਕਰਾਉਣਾ ਅਤੇ ਮੁਖੀਆਂ ਤੇ ਮਾਸਟਰਾਂ ਨੂੰ ਮੰਗਤੇ ਬਣਾ ਕੇ ਦਰ ਦਰ ਭਟਕਣ ਲਈ ਮਜਬੂਰ ਕਰਨਾ ਬਹੁਤ ਹੀ ਮੰਦਭਾਗਾ ਹੈ। ਸਰਕਾਰ ਸਿੱਖਿਆ, ਸਿਹਤ ਅਤੇ ਸੁਰਖਿਆ ਵਰਗੇ ਆਪਣੇ ਸੰਵਿਧਾਨਕ ਫਰਜ਼ਾਂ ਤੋਂ ਭਜ ਰਹੀ ਹੈ। ਕਾਲਿਜ ਦੇ ਰਿਟਾ. ਪਿ੍ਰੰ. ੳਮੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬੀ ਸਕੂਲ ਸਿੱਖਿਆ ਦੀ ਦਸ਼ਾ ਬਹੁਤ ਹੀ ਤਰਸਯੋਗ ਅਤੇ ਦਿਸ਼ਾਹੀਨ ਹੋ ਚੁੱਕੀ ਹੈ। ਬੁਲਾਰਿਆਂ ਮਗਰੋਂ ਵਿਚਾਰ ਚਰਚਾ ਚ ਭਾਗ ਲੈਂਦਿਆ ਪਿ੍ਰੰ. ਦਰਸ਼ਨ ਸਿੰਘ ਦਰਸ਼ਨ, ਪਿ੍ਰੰ. ਅਸ਼ਵਨੀ ਦੱਤਾ, ਪਿ੍ਰੰ.ਗੁਰਮੀਤ ਕੌਰ, ਪਿ੍ਰੰ. ਹਰਕਮਲਜੀਤ ਸਿੰਘ, ਨੀਰਜ ਧੀਮਾਨ, ਅਮਨਗੀਤ ਸਿੰਘ, ਰਿਟਾ.ਮੁੱੁਖ ਅਧਿਆਪਕ ਰਕੇਸ਼ ਕੁਮਾਰ ਅਤੇ ਲੈਕ. ਧਰਮਿੰਦਰ ਸ਼ਰਮਾ ਆਦਿ ਨੇ ਖੁ੍ਹਲ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ੳਨ੍ਹਾਂ ਨੇ ਸਕੂਲਾਂ ਚ ਦਹਿਸ਼ਤ, ਡਰ ਅਤੇ ਅਫਰਾ-ਤਫਰੀ ਵਾਲੇ ਮਾਹੌਲ ਲਈ ਸਰਕਾਰ ਤੇ ਅਫਸਰਸ਼ਾਹੀ ਦੀਆਂ ਦਮਨਕਾਰੀ 'ਤੇ ਤਾਨਾਸ਼ਾਹੀ ਨੀਤੀਆਂ ਦੀ ਆਲੋਚਨਾ ਕੀਤੀ। ਰਿਟਾ. ਪ੍ਰੋਫੈਸਰ ਡਾ. ਦਲਜੀਤ ਸਿੰਘ ਨੇ ਆਪਣੇ ਸਾਰ ਸੰਬੋਧਨ ਵਿੱਚ ਇਸ ਵਿਚਾਰ ਗੋਸ਼ਟੀ ਨੂੰ ਬਹੁਤ ਹੀ ਸਾਰਥਕ ੳਪਰਾਲਾ ਦੱਸਿਆ ਅਤੇ ਅਜਿਹੇ ਵਿਚਾਰ ਮੰਥਨ ਦੀ ਨਿਰੰਤਰਤਾ ਲਈ ਪ੍ਰੇਰਣਾ ਦਿੱਤੀ। ਮੰਚ ਸੰਚਾਲਨ ਡਾ. ਧਰਮਪਾਲ ਸਾਹਿਲ ਕੋ-ਕਨਵੀਨਰ ਨੇ ਸਫਲਤਾ ਪੂਰਵਕ ਕੀਤਾ। ਇਸ ਮੌਕੇ ਉਪਰੋਕਤ ਵਿਦਵਾਨਾਂ ਤੋਂ ਇਲਾਵਾ ਮਾ. ਅਮਰੀਕ ਸਿੰਘ, ਹਾਫਿਜ,ਕੁਲਦੀਪ ਰਾਏ ਗੁਪਤਾ, ਪਿ੍ਰੰ.ਨੀਲਮ ਕੁਮਾਰੀ, ਪਿ੍ਰੰ ਵਿਨੋਦ ਕੁਮਾਰ, ਡਾ. ਜਗਤਾਰ ਸਿਘ, ਮਨੋਹਰ ਲਾਲ ,ਬਲਜੀਤ ਪਰਾਸ਼ਰ, ਉਪਿੰਦਰ ਸਿੰਘ, ਲੈਕ.ਇੰਦੂ ਚੰਦੇਲ, ਲੈਕ.ਦਿਨੇਸ਼ ਪਠਾਣੀਆ, ਪ੍ਰੇਮ ਦੱਤ ਰਿਟਾ. ਬੀਪੀਈਓ ਤੇ ਅੰਮਿ੍ਰਤ ਸਿੰਘ ਆਦਿ ਸਹਿਤ ਵੱਡੀ ਗਿਣਤੀ 'ਚ ਸਿੱਖਿਆ ਲਈ ਚਿੱਤਤ ਵਿਅਕਤੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ ।
from Punjabi News -punjabi.jagran.com https://ift.tt/2ylRliB
via IFTTT
No comments:
Post a Comment