-ਬਾਲੜੀ ਨਾਲ ਜਬਰ ਜਨਾਹ ਪਿੱਛੋਂ ਬਿਹਾਰੀ ਲੋਕਾਂ 'ਤੇ ਹਮਲੇ
-ਪੁਲਿਸ ਨੇ ਐਕਸ਼ਨ ਪਲਾਨ ਬਣਾਇਆ, 17 ਕੰਪਨੀਆਂ ਤਾਇਨਾਤ
ਜੇਐੱਨਐੱਨ, ਅਹਿਮਦਾਬਾਦ : ਉੱਤਰੀ ਗੁਜਰਾਤ ਵਿਚ ਇਕ ਮਾਸੂਮ ਬਾਲੜੀ ਨਾਲ ਜਬਰ ਜਨਾਹ ਪਿੱਛੋਂ ਰਾਜ ਦੇ ਕਈ ਇਲਾਕਿਆਂ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ 'ਤੇ ਹਮਲੇ ਹੋ ਰਹੇ ਹਨ। ਉਸ ਪਿੱਛੋਂ ਭੈਭੀਤ ਹੋ ਕੇ ਹੋਰ ਰਾਜਾਂ ਦੇ ਸੈਂਕੜੇ ਲੋਕ ਗੁਜਰਾਤ ਤੋਂ ਹਿਜਰਤ ਕਰ ਰਹੇ ਹਨ। ਉਧਰ, ਪੁਲਿਸ ਦੇ ਡਾਇਰੈਕਟਰ ਜਨਰਲ ਸ਼ਿਵਾਨੰਦ ਝਾਅ ਨੇ ਕਿਹਾ ਕਿ ਹਿੰਸਕ ਘਟਨਾਵਾਂ ਨਾਲ ਨਿਪਟਣ ਲਈ ਪੁਲਿਸ ਨੇ ਐਕਸ਼ਨ ਪਲਾਨ ਬਣਾਇਆ ਹੈ। ਐੱਸਆਰਪੀ ਦੀਆਂ 17 ਕੰਪਨੀਆਂ ਸੰਵੇਦਨਸ਼ੀਲ ਇਲਾਕਿਆਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅਫਵਾਹ ਫੈਲਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ।
ਗੁਜਰਾਤ ਵਿਚ ਪਿਛਲੇ ਇਕ ਹਫ਼ਤੇ ਤੋਂ ਦੂਜੇ ਸੂਬਿਆਂ ਦੇ ਲੋਕਾਂ 'ਤੇ ਹਮਲੇ ਹੋ ਰਹੇ ਹਨ। ਠਾਕੋਰ ਸੈਨਾ ਨਾਮਕ ਸਮਾਜਿਕ ਸੰਗਠਨ ਦੇ ਕਾਰਕੁੰਨ ਸਾਬਰਕਾਂਠਾ, ਮਹਿਸਾਨਾ, ਗਾਂਧੀਨਗਰ, ਅਹਿਮਦਾਬਾਦ ਸਹਿਤ ਕਈ ਇਲਾਕਿਆਂ ਵਿਚ ਵਸੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਦਯੋਗਿਕ ਇਕਾਈਆਂ ਅਤੇ ਫੈਕਟਰੀਆਂ ਵਿਚ ਕੰਮ ਕਰ ਰਹੇ ਕਿਰਤੀਆਂ ਦੇ ਨਾਲ ਵੀ ਠਾਕੋਰ ਸੈਨਾ ਨੇ ਮਾਰਕੁੱਟ ਕੀਤੀ ਹੈ। ਇਸ ਪਿੱਛੋਂ ਗੁਜਰਾਤ ਦੇ ਕਈ ਸ਼ਹਿਰਾਂ ਤੋਂ ਹੋਰ ਰਾਜਾਂ ਦੇ ਲੋਕ ਹਿਜਰਤ ਕਰਨ ਲੱਗੇ ਹਨ। ਹੁਣ ਤਕ ਸੈਂਕੜੇ ਪਰਿਵਾਰ ਗੁਜਰਾਤ ਛੱਡ ਕੇ ਜਾ ਚੁੱਕੇ ਹਨ।
ਸ਼ਿਵਾਨੰਦ ਝਾਅ ਨੇ ਦੱਸਿਆ ਕਿ ਪੁਲਿਸ ਨੇ ਹੁਣ ਤਕ 42 ਮਾਮਲੇ ਦਰਜ ਕਰ ਕੇ 350 ਦੋਸ਼ੀਆਂ ਨੂੰ ਫੜਿਆ ਹੈ। ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ। ਰਾਜ ਦੀ ਸ਼ਾਂਤੀ ਵਿਵਸਥਾ ਵਿਗਾੜਨ ਵਾਲਿਆਂ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਅਫਵਾਹ ਫੈਲਾਉਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਉਧਰ, ਠਾਕੋਰ ਸੈਨਾ ਦੇ ਮੁਖੀ ਅਲਪੇਸ਼ ਠਾਕੋਰ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਠਾਕੋਰ ਸੈਨਾ ਨੂੰ ਬਦਨਾਮ ਕਰ ਰਹੀ ਹੈ। ਉਹ ਠਾਕੋਰ ਸੈਨਾ ਨੂੰ ਤੋੜਨਾ ਚਾਹੁੰਦੀ ਹੈ।
from Punjabi News -punjabi.jagran.com https://ift.tt/2RrNbP3
via IFTTT
No comments:
Post a Comment