ਪੱਤਰ ਪ੫ੇਰਕ, ਹੁਸ਼ਿਆਰਪੁਰ : ਜਹਾਨਖੇਲ੍ਹਾ ਨਜ਼ਦੀਕ ਲੱਗ ਰਹੀ ਕੋਕਾ ਕੋਲਾ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਵੀਰ ਪ੫ਤਾਪ ਰਾਣਾ ਤੇ ਜਤਿੰਦਰ ਭੋਲੂ ਸਾਥੀਆਂ ਸਮੇਤ ਅੱਜ 9 ਅਕਤੂਬਰ ਨੂੰ ਸਵੇਰੇ ਸਾਢੇ 10 ਵਜੇ ਸਥਾਨਕ ਮਾਹਿਲਪੁਰ ਅੱਡੇ ਤੋਂ ਡੀਸੀ ਦਫਤਰ ਤਕ ਰੋਸ ਮਾਰਚ ਕਰਨਗੇ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ 'ਚ ਧਰਤੀ ਹੇਠਲੇ ਪਾਣੀ ਤੋਂ ਵਾਤਾਵਰਣ ਨੂੰ ਬਚਾਉਣ ਲਈ ਸਾਂਝੇ ਹੰਭਲੇ ਦੀ ਲੋੜ ਹੈ। ਉਨ੍ਹਾਂ ਕਿਹਾ ਅਜਿਹੀਆਂ ਫੈਕਟਰੀਆਂ ਲੱਗਣ ਨਾਲ ਪਾਣੀ ਤੇ ਵਾਤਾਵਰਨ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਰੋਸ ਮਾਰਚ ਉਪਰੰਤ ਡਿਪਟੀ ਕਮਿਸ਼ਨਰ ਰਾਹੀਂ ਮੁਖ ਮੰਤਰੀ ਪੰਜਾਬ ਤੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਜਾਵੇਗਾ।
from Punjabi News -punjabi.jagran.com https://ift.tt/2y5fYRm
via IFTTT
No comments:
Post a Comment