Responsive Ads Here

Monday, October 8, 2018

ਤੈਰਾਕੀ ਤੇ ਯੋਗਾ 'ਚ ਗੋਲਡ ਮੈਡਲ ਜਿੱਤੇ

ਫੋਟੋ-8-ਬੀਐਨਐਲ-ਪੀ-6

ਕੈਪਸ਼ਨ-ਸਰਕਾਰੀ ਪ੫ਾਇਮਰੀ ਸਕੂਲ ਸ਼ਹਿਣਾ ਦੇ ਵਿਦਿਆਰਥੀ ਅਧਿਆਪਕਾਂ ਨਾਲ।

----------------

ਆਸ਼ੂ ਸਿੰਗਲਾ, ਸ਼ਹਿਣਾ :

ਜ਼ਿਲ੍ਹਾ ਪੱਧਰੀ ਪ੫ਾਇਮਰੀ ਖੇਡਾਂ ਜੋ ਕਿ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਹੋਈਆਂ, ਉਸ 'ਚ ਸੈਂਟਰ ਹੈੱਡ ਟੀਚਰ ਸ਼ਹਿਣਾ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਪ੫ਾਇਮਰੀ ਸਕੂਲ ਸ਼ਹਿਣਾ (ਲੜਕੇ) ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਤੈਰਾਕੀ 'ਚ ਰਿਲੇਅ ਰੇਸ 'ਚ ਸ਼ਹਿਣਾ (ਮੁੰਡੇ) 'ਚ ਗੁਰਪ੫ਵੇਸ ਸਿੰਘ, ਕੁਲਦੀਪ ਸਿੰਘ, ਅਰਸ਼ਦੀਪ ਸਿੰਘ ਤੇ ਮਨਦੀਪ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਸ਼ਹਿਣਾ ਦਾ ਨਾਮ ਚਮਕਾਇਆ। ਇਸ ਤਰ੍ਹਾਂ ਹੀ ਹਰਜੋਤ ਸਿੰਘ ਨੇ ਸਿੰਗਲ 'ਚ ਯੋਗਾ 'ਚ ਗੋਲਡ ਮੈਡਲ ਜਿੱਤ ਕੇ ਰਾਜ ਪੱਧਰੀ ਖੇਡਾਂ ਲਈ ਚੁਣਿਆ ਗਿਆ। ਇਸ ਤਰ੍ਹਾਂ 50 ਮੀਟਰ ਤੈਰਾਕੀ 'ਚ ਬੈਸਟ ਸਟ੫ੋਕ ਵਜੋਂ ਮਨਦੀਪ ਸਿੰਘ ਪਹਿਲੇ ਸਥਾਨ 'ਤੇ ਆਇਆ। ਅੱਜ ਸਰਕਾਰ ਪ੫ਾਇਮਰੀ ਸਕੂਲ ਸ਼ਹਿਣਾ (ਮੁੰਡੇ) ਵਿਖੇ ਸਵੇਰ ਦੀ ਸਭਾ ਵਿੱਚ ਸਮੂਹ ਸਟਾਫ ਨੇ ਇੰਨਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।



from Punjabi News -punjabi.jagran.com https://ift.tt/2zYveB2
via IFTTT

No comments:

Post a Comment