Responsive Ads Here

Monday, October 8, 2018

ਐਕਟਿਵ ਸਕੂਟਰੀ ਤੇ ਸਕੂਟਰ ਚੋਰੀ, ਮਾਮਲਾ ਦਰਜ

------------------

ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਸਿਟੀ-1 ਪੁਲਿਸ ਨੇ ਇਕ ਐਕਟਿਵਾ ਸਕੂਟਰੀ 'ਤੇ ਇਕ ਸਕੂਟਰ ਚੋਰੀ ਕਰਨ ਸੰਬੰਧੀ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੌਲਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਨਿਤਿਨ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸਨੇ ਆਪਣੀ ਐਕਟਿਵਾ ਸਕੂਟਰੀ ਨੰਬਰ-ਪੀਬੀ-19-ਆਰ-6421 ਆਪਣੀ ਦੁਕਾਨ ਅੱਗੇ ਖੜ੍ਹੀ ਕਰੀ ਸੀ ਜਿੱਥੋਂ ਕੋਈ ਨਾਮਲੂਮ ਵਿਅਕਤੀ ਸਕੂਟਰੀ ਚੋਰੀ ਕਰਕੇ ਲੈ ਗਿਆ ਹੈ। ਇਸ ਤਰ੍ਹਾਂ ਪੁਲਿਸ ਨੇ ਇਕ ਹੋਰ ਵਿਅਕਤੀ ਸਤਿੰਦਰਪਾਲ ਸਿੰਘ ਪੁੱਤਰ ਕਰਤਾਰ ਸਿੰਘ ਦਾ ਸਕੂਟਰ ਨੰਬਰ-ਪੀਬੀ-31-5885 ਚੋਰੀ ਹੋਣ ਸਬੰਧੀ ਮਾਮਲਾ ਦਰਜ ਕੀਤਾ ਹੈ।



from Punjabi News -punjabi.jagran.com https://ift.tt/2C0REmy
via IFTTT

No comments:

Post a Comment