ਕੈਪਸ਼ਨ 114 ਪੀ - ਸਪੈਸ਼ਲ ਬ੍ਰਾਂਚ ਵੱਲੋਂ ਫੜਿਆ ਗਿਆ ਭਗੌੜਾ।
-
ਜਤਿੰਦਰ ਸ਼ਰਮਾ, ਟਾਂਡਾ : ਜ਼ਿਲ੍ਹਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਗੈਬਲਿੰਗ ਐਕਟ ਦੇ ਮਾਮਲੇ 'ਚ ਨਾਮਜ਼ਦ ਭਗੌੜਾ ਕਰਾਰ ਦੋਸ਼ੀ ਨੂੰ ਗਿ੍ਰਫ਼ਤਾਰ ਕੀਤਾ ਹੈ। ਏਐੱਸਆਈ ਵਿਪਨ ਕੁਮਾਰ, ਹੈਡ ਕਾਂਸਟੇਬਲ ਜਸਪਾਲ ਸਿੰਘ ਤੇ ਜਸਵਿੰਦਰ ਕੁਮਾਰ ਦੀ ਟੀਮ ਵੱਲੋਂ ਕਾਬੂ ਕੀਤੇ ਗਏ। ਭਗੌੜੇ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਨਿਵਾਸੀ ਖ਼ਾਬੜਾ ਦੇ ਰੂਪ 'ਚ ਹੋਈ ਹੈ। ਫੜੇ ਗਏ ਉਕਤ ਵਿਅਕਤੀ ਨੂੰ ਮਾਣਯੋਗ ਜੱਜ ਅਮਨਦੀਪ ਕੌਰ ਦੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਫੜੇ ਗਏ ਵਿਅਕਤੀ ਖ਼ਿਲਾਫ਼ 20 ਮਈ 2017 ਨੂੰ ਥਾਣਾ ਟਾਂਡਾ 'ਚ ਗੈਬਲਿੰਗ ਐਕਟ ਅਧੀਨ ਮਾਮਲਾ ਦਰਜ ਹੋਇਆ ਸੀ। ਸਪੈਸ਼ਲ ਬ੍ਰਾਂਚ ਦੀ ਟੀਮ ਨੇ ਭਗੌੜਾ ਕਰਾਰ ਵਿਅਕਤੀ ਨੂੰ ਕਾਬੂ ਕਰ ਕੇ ਟਾਂਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
from Punjabi News -punjabi.jagran.com https://ift.tt/2y8gq1f
via IFTTT
No comments:
Post a Comment