ਕੈਪਸ਼ਨ 113 ਪੀ - ਮਰੀਜ਼ਾਂ ਦਾ ਹਾਲ ਚਾਲ ਪੁੱਛਦੇ ਹੋਏ ਡਾ. ਰਵਜੋਤ ਤੇ ਹੋਰ।
-
ਪੱਤਰ ਪ੫ੇਰਕ, ਹਰਿਆਣਾ : ਸੂਬੇ ਦੀ ਕਾਂਗਰਸ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਬੁਰੀ ਤਰ੍ਹਾਂ ਨਕਾਮ ਸਾਬਿਤ ਹੋਈ ਹੈ, ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਵੱਲੋਂ ਇੱਥੇ ਹਰਿਆਣਾ ਦੇ ਸਰਕਾਰੀ ਹਸਪਤਾਲ ਵਿਚ ਕੀਤਾ ਗਿਆ। ਉਹ ਇੱਥੇ ਡਾਇਰੀਆ ਤੋਂ ਪੀੜਤ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਲਈ ਆਏ ਸਨ। ਉਨ੍ਹਾਂ ਨੇ ਇਸ ਸਮੇਂ ਮਰੀਜ਼ਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਡਾ. ਰਵਜੋਤ ਨੇ ਕਿਹਾ ਕਿ ਇਸ ਤੋਂ ਪਹਿਲਾ ਹੁਸ਼ਿਆਰਪੁਰ ਸ਼ਹਿਰ 'ਚ ਵੀ ਡਾਇਰੀਆ ਦੀ ਬਿਮਾਰੀ ਫੈਲੀ ਸੀ, ਜਿਸ ਕਾਰਨ ਸੱਤ ਲੋਕਾਂ ਦੀ ਜਾਨ ਚਲੀ ਗਈ ਪਰ ਨਾ ਤਾਂ ਇਸ ਤੋਂ ਸਰਕਾਰ ਨੇ ਕੋਈ ਸਬਕ ਲਿਆ ਤੇ ਨਾ ਹੀ ਸਿਹਤ ਵਿਭਾਗ ਨੇ। ਉਨ੍ਹਾਂ ਕਿਹਾ ਕਿ ਡਾਇਰੀਆ ਫੈਲਣ ਦਾ ਮੁੱਖ ਕਾਰਨ ਪਾਣੀ ਵਾਲੇ ਪਾਣੀ 'ਚ ਗੰਦੇ ਪਾਣੀ ਦਾ ਮਿਲਣਾ ਹੈ ਤੇ ਯਕੀਨਣ ਹੀ ਹਰਿਆਣਾ 'ਚ ਵੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ 'ਚ ਲੀਕੇਜ ਹੋਣ ਕਾਰਨ ਇਨ੍ਹਾਂ 'ਚ ਗੰਦਾ ਪਾਣੀ ਗਿਆ ਹੋਵੇਗਾ, ਜਿਸ ਨੂੰ ਪੀਣ ਪਿੱਛੋ ਲੋਕ ਵੱਡੀ ਗਿਣਤੀ 'ਚ ਬਿਮਾਰ ਹੋ ਗਏ। ਇਸ ਸਮੇਂ ਡਾ. ਰਵਜੋਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਪੀਣ ਤੋਂ ਪਹਿਲਾ ਚੰਗੀ ਤਰ੍ਹਾਂ ਉਬਾਲ ਲੈਣ ਤੇ ਉਸ ਉਪਰੰਤ ਹੀ ਪਾਣੀ ਪੀਣ ਤਾਂ ਜੋ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਸਮੇਂ ਬਾਬਾ ਸੁਖਦੇਵ ਸ਼ਰਮਾ, ਸਿਮਰਨ ਸਿੰਘ, ਹਰਦੀਪ ਸਿੰਘ , ਰਾਜੀਵ ਡੋਗਰਾ, ਮੁਕੇਸ਼ ਡਡਵਾਲ, ਨਰਿੰਦਰਪਾਲ ਸ਼ਰਮਾ, ਸੁੱਚਾ ਸਿੰਘ, ਰਾਜੇਸ਼ ਕੁਮਾਰ, ਸਤਨਾਮ ਸਿੰਘ ਤੇ ਰਣਜੀਤ ਸਿੰਘ ਵੀ ਹਾਜ਼ਰ ਸਨ।
from Punjabi News -punjabi.jagran.com https://ift.tt/2NvoON7
via IFTTT
No comments:
Post a Comment