ਪੱਤਰ ਪ੫ੇਰਕ, ਫ਼ਰੀਦਕੋਟ : ਸਰਕਾਰ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ 0 ਤੋਂ 18 ਸਾਲ ਤੱਕ ਦੇ ਸਕੂਲੀ ਤੇ ਆਂਗਣਵਾੜੀ ਕੇਂਦਰਾਂ ਵਿਖੇ ਦਰਜ ਬੱਚਿਆਂ ਦਾ ਮੁਫਤ ਹੈਲਥ ਚੈਕਅੱਪ ਕੀਤਾ ਜਾਂਦਾ ਹੈ ਤੇ 30 ਨਿਰਧਾਰਤ ਬਿਮਾਰੀਆਂ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਫ਼ਰੀਦਕੋਟ ਦੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਕੂਲ ਹੈਲਥ ਟੀਮਾਂ ਵੱਲੋਂ ਇਕ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਜ਼ਿਲ੍ਹੇ ਦੇ ਉਕਤ ਉਮਰ ਦੇ ਸਾਰੇ ਬੱਚਿਆਂ ਦੀ ਹੈਲਥ ਚੈਕਅੱਪ ਕੀਤੀ ਜਾਂਦੀ ਹੈ।
ਇਸ ਜਾਂਚ 'ਚ ਬੱਚਿਆਂ ਵਿਚ ਪਾਈਆਂ ਗਈਆਂ ਕਈ ਗੰਭੀਰ ਬੀਮਾਰੀਆਂ ਦਾ ਇਲਾਜ ਤੇ ਆਪ੍ਰੇਸ਼ਨ ਵੀ ਵਿਭਾਗ ਵੱਲੋਂ ਮੁਫਤ ਕਰਵਾ ਕੇ ਦਿੱਤੇ ਜਾਂਦੇ ਹਨ। ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਐੱਚਸੀ ਬਾਜਾਖਾਨਾ ਦੇ ਮੈਡੀਕਲ ਅਫਸਰ ਡਾ. ਅਵਤਾਰਜੀਤ ਸਿੰਘ ਗੋਂਦਾਰਾ ਨੇ ਦੱਸਿਆ ਬਲਾਕ ਬਾਜਾਖਾਨਾ ਅੰਦਰ ਐੱਸਐੱਮਓ ਡਾ. ਮੁਰਾਰੀ ਲਾਲ ਦੀ ਅਗਵਾਈ ਹੇਠ ਸੰਚਾਲਿਤ ਇਸ ਪ੍ਰੋਗਰਾਮ ਅਧੀਨ ਪਿਛਲੇ ਸਮੇਂ ਦੌਰਾਨ ਦਿਲ ਦੇ ਵੱਖ ਵੱਖ ਪ੍ਰਕਾਰ ਦੇ ਰੋਗਾਂ ਤੋਂ ਪੀੜਤ ਬੱਚਿਆਂ ਦੇ ਆਪ੍ਰੇਸ਼ਨ ਵਿਭਾਗ ਵੱਲੋਂ ਮੁਫਤ ਕਰਵਾ ਕੇ ਦਿੱਤੇ ਗਏ ਹਨ। ਇਸ ਰਾਸ਼ਟਰੀ ਸਿਹਤ ਪ੍ਰੋਗ੍ਰਾਮ ਤਹਿਤ ਸਮੇਂ ਸਮੇਂ 'ਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ ਤੇ ਢੁਕਵਾਂ ਇਲਾਜ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
from Punjabi News -punjabi.jagran.com https://ift.tt/2pGTf9u
via IFTTT
No comments:
Post a Comment