- ਮੋਦੀ ਸਰਕਾਰ ਦੀ ਜੀਐੱਸਟੀ. ਨੀਤੀ 'ਤੇ ਪੰਜਾਬੀਆਂ ਨੂੰ ਗੰੁਮਰਾਹ ਕਰਨਾ ਬੰਦ ਕਰੇ ਮੁੱਖ ਮੰਤਰੀ -ਤੀਕਸ਼ਨ ਸੂਦ
- ਮੌਜੂਦਾ ਸਮੇਂ ਪੰਜਾਬ 'ਚ ਵਸੂਲਿਆ ਜਾ ਰਿਹਾ ਵੈਟ ਪੈਟਰੋਲ 'ਤੇ 36 ਫ਼ੀਸਦੀ ਤੇ ਡੀਜ਼ਲ 'ਤੇ 17 ਫ਼ੀਸਦੀ
ਫੋਟੋ132 ਪੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਦੇ ਤੀਕਸ਼ਨ ਸੂਦ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਭਾਜਪਾ ਕਾਰਕੰੁਨ।
-
ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਅੱਜ ਜ਼ਿਲ੍ਹਾ ਭਾਜਪਾ ਦੇ ਕਾਰਕੰੁਨਾਂ ਸੜਕਾਂ 'ਤੇ ਉੱਤਰ ਆਏ ਤੇ ਬਜ਼ਾਰਾਂ 'ਚ ਰੋਸ ਮਾਰਚ ਕਰਦਿਆਂ ਸਥਾਨਕ ਸਰਕਾਰੀ ਕਾਲਜ ਚੌਂਕ 'ਚ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੀਕਸ਼ਨ ਸੂਦ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਮੋਦੀ ਸਰਕਾਰ ਦੀ ਜੀਐੱਸਟੀ ਨੀਤੀ 'ਤੇ ਪੰਜਾਬੀਆਂ ਨੂੰ ਗੁਮਰਾਹ ਕਰ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਪੈਟਰੋਲੀਅਮ ਕੀਮਤਾਂ ਨਿਰਧਾਰਿਤ ਕਰਨ ਦਾ ਕੰਮ ਕੇਂਦਰ ਸਰਕਾਰ ਦੇ ਜ਼ਿੰਮੇ ਸੀ ਪਰੰਤੂ ਡਾ. ਮਨਮੋਹਣ ਸਿੰਘ ਦੀ ਅਗਵਾਈ ਵਾਲੀ ਕੇਂਦਰ ਦੀ ਤੱਤਕਾਲੀ ਕਾਂਗਰਸ ਸਰਕਾਰ ਨੇ ਪੈਟਰੋਲੀਅਮ ਕੀਮਤਾਂ ਨਿਰਧਾਰਿਤ ਕਰਨ ਦਾ ਕੰਮ ਪੈਟਰੋਲੀਅਮ ਕੰਪਨੀਆਂ ਦੇੇ ਹਵਾਲੇ ਕਰ ਦਿੱਤਾ ਜਿਸ ਨਾਲ ਇਹ ਕੰਪਨੀਆਂ ਆਪਣੀ ਮਨਮਰਜ਼ੀ ਨਾਲ ਪੈਟਰੋਲੀਅਮ ਕੀਮਤਾਂ 'ਚ ਲਗਾਤਾਰ ਵਾਧਾ ਕਰ ਰਹੀਆਂ ਹਨ। ਜਿਸ ਨਾਲ ਨਜਿੱਠਣ ਲਈ ਮੋਦੀ ਸਰਕਾਰ ਲਗਾਤਾਰ ਕਾਰਜਸ਼ੀਲ ਹੈ। ਆਮ ਲੋਕਾਂ ਨੂੰ ਰਾਹਤ ਦੇਣ ਲਈ ਮੋਦੀ ਸਰਕਾਰ ਨੇ ਪੈਟਰੋਲ਼ ਦੀਆਂ ਕੀਮਤਾਂ 'ਚ ਵੈਟ ਘਟਾ ਕੇ 2.50 ਰੁਪਏ ਦੀ ਕਟੌਤੀ ਕੀਤੀ ਪਰ ਸੂਬੇ ਦੀ ਕਾਂਗਰਸ ਸਰਕਾਰ ਨੇ ਆਪਣੇ ਹਿੱਸੇ ਦਾ ਵੈਟ ਬਿਲਕੁਲ ਨਹੀਂ ਘਟਾਇਆ ਜਦ ਕਿ 18 ਸੁਬਿਆਂ ਦੀਆਂ ਸਰਕਾਰਾਂ ਨੇ ਆਪਣੇ ਹਿੱਸੇ ਦਾ ਵੈਟ ਘਟਾ ਕੇ ਲੋਕ ਹਿੱਤੂ ਹੋਣ ਦਾ ਸਬੂਤ ਦਿੱਤਾ ਹੈ। ਇਸ ਦੇ ਉਲਟ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਪੰਜਾਬ ਦੇ ਵਿੱਤ ਮੰਤਰੀ ਵੈਟ ਘਟਾਉਣ ਤੋਂ ਇਨਕਾਰ ਕਰ ਚੱੁਕੇ ਹਨ। ਇਸ ਮੌਕੇ ਸ਼ਿਵ ਸੂਦ ਮੇਅਰ ਨਗਰ ਨਿਗਮ, ਰਣਜੀਤ ਰਾਣਾ ਜ਼ਿਲਾ ਭਾਜਪਾ ਯੁਵਾ ਮੋਰਚਾ,ਨਿਤਿਨ ਗੁਪਤਾ ਨੰਨੂ ਵਾਈਸ ਪ੍ਰਧਾਨ ਪੰਜਾਬ, ਨਿਪੁੰਨ ਸ਼ਰਮਾ ਜਿਲਾ ਜਨਰਲ ਸਕੱਤਰ, ਭਾਜਪਾ ਮਹਿਲਾ ਮੋਰਚਾ ਪ੍ਰਧਾਨ ਮੀਨੂ ਸੇਠੀ, ਮੈਡਮ ਕੁਲਵੰਤ ਕੌਰ 'ਪ੍ਰੀਤ', ਜ਼ਿਲਾ ਜਨਰਲ ਸਕੱਤਰ ਵਿਨੋਦ ਪਰਮਾਰ, ਨਿਪੁੰਨ ਸ਼ਰਮਾ,ਜ਼ਿਲਾ ਸਕੱਤਰ ਗੁਰਪ੍ਰੀਤ ਕੌਰ, ਅਸ਼ੋਕ ਕੁਮਾਰ ਸ਼ੋਕੀ ਕੌਂਸਲਰ ਸ਼ਹਿਰੀ ਮੰਡਲ ਪ੍ਰਧਾਨ,ਪੂਰਬੀ ਮੰਡਲ ਪ੍ਰਧਾਨ ਰਮੇਸ਼ ਠਾਕੁਰ ਮੇਸ਼ੀ,ਅਮਰਜੀਤ ਸਿੰਘ ਲਾਡੀ ਮੰਡਲ ਪ੍ਰਧਾਨ, ਸਰਬਜੀਤ ਸਿੰਘ ਕੌਂਸਲਰ, ਸਵਿਤਾ ਸੂਦ, ਰਣਜੀਤਾ ਚੌਧਰੀ, ਨੀਤੀ ਤਲਵਾੜ ਕੌਂਸਲਰ, ਨਰਿੰਦਰ ਕੌਰ ਕੌਂਸਲਰ, ਸ਼ੋਸਲ ਮੀਡੀਆ ਇੰਚਾਰਜ ਅਖਿਲ ਸੂਦ,ਸੰਜੂ ਅਰੋੜਾ, ਹਰਮੇਸ਼ ਲਾਲ ਜਨਰਲ ਸਕੱਤਰ ਮੰਡਲ,ਕਿ੍ਰਸ਼ਣ ਅਰੋੜਾ ਜ਼ਿਲ੍ਹਾ ਮੀਤ ਪ੍ਰਧਾਨ,ਮੈਡਮ ਜਸਵੰਤ ਕੌਰ, ਸ਼ਿਵ ਕੁਮਾਰ ਕਾਕੂ, ਮਨਜੀਤ ਕੌਰ, ਮੰਜੂ ਆਦਿ ਵੀ ਮੌਜੂਦ ਸਨ।
-
ਸੂਬੇ ਨੂੰ ਝੱਲਣਾ ਪਵੇਗਾ 1300 ਕਰੋੜ ਦਾ ਘਾਟਾ
ਕੇਂਦਰ ਦੀ ਮੋਦੀ ਸਰਕਾਰ ਜੇਕਰ ਪੈਟਰੋਲ 'ਤੇ 2.50 ਰੁਪਏ ਪ੍ਰਤੀ ਲਿਟਰ ਵੈਟ ਘਟਾਉਂਦੀ ਹੈ ਤਾਂ ਇਸ ਨਾਲ ਸੂਬੇ ਨੂੰ 1300 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਬਣਦੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਪੰਜਾਬ 'ਚ ਪੈਟਰੋਲ 'ਤੇ 36 ਫ਼ੀਸਦੀ ਤੇ ਡੀਜ਼ਲ 'ਤੇ 17 ਫ਼ੀਸਦੀ ਵੈਟ ਵਸੂਲਿਆ ਜਾ ਰਿਹਾ ਹੈ।
from Punjabi News -punjabi.jagran.com https://ift.tt/2ynkr15
via IFTTT
No comments:
Post a Comment