ਫੋਟੋ 119 ਪੀ - ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਪੁਤਲਾ ਫੂਕਦੇ ਹੋਏ ਭਾਜਪਾ ਜ਼ਿਲ੍ਹਾ ਪ੫ਧਾਨ ਸੰਜੀਵ ਮਿਨਹਾਸ, ਅਰੁਨੇਸ਼ ਸ਼ਾਕਰ, ਰਘੂਨਾਥ ਰਾਣਾ ਤੇ ਭਾਜਪਾ ਵਰਕਰ।
-
ਹਰਮਨਜੀਤ ਸਿੰਘ, ਮੁਕੇਰੀਆਂ : ਅੱਜ ਇੱਥੇ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਭਾਜਪਾ ਜ਼ਿਲ੍ਹਾ ਪ੫ਧਾਨ ਸੰਜੀਵ ਮਿਨਹਾਸ ਦੀ ਅਗਵਾਈ ਹੇਠ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਸੰਜੀਵ ਮਿਨਹਾਸ, ਸਾਬਕਾ ਕੈਬਨਿਟ ਮੰਤਰੀ ਅਰੁਨੇਸ਼ ਸ਼ਾਕਰ ਅਤੇ ਸਾਬਕਾ ਚੇਅਰਮੈਨ ਰਘੂਨਾਥ ਰਾਣਾ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ 2.50 ਰੁਪਏ ਘੱਟ ਕਰ ਕੇ ਆਮ ਜਨਤਾ ਨੂੰ ਰਾਹਤ ਪ੫ਦਾਨ ਕੀਤੀ ਹੈ। ਜਿਸ ਦੀ ਤਰਜ਼ 'ਤੇ ਭਾਰਤ ਦੇ ਬਹੁਤ ਸਾਰੇ ਪ੫ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਵੱਲੋਂ ਟੈਕਸ 'ਚ 2.50 ਰੁਪਏ ਦੀ ਰਾਹਤ ਦਿੰਦੇ ਹੋਏ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੁੱਲ 5 ਰੁਪਏ ਘੱਟ ਕੀਤੀ ਹੈ ਪਰ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਟੈਕਸ ਨਾ ਘੱਟ ਕਰਦੇ ਹੋਏ ਆਪਣੀਆਂ ਗ਼ਲਤ ਨੀਤੀਆਂ ਤੇ ਨੀਅਤ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਾਂਗਰਸ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਹਰ ਵਰਗ ਨਿਰਾਸ਼ਾ 'ਚ ਹੈ ਤੇ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਉਣ ਵਾਲੇ ਨੇਤਾਵਾਂ ਵਿਰੁੱਧ ਲੋਕ ਗੁੱਸੇ ਨਾਲ ਭਰੇ ਹੋਏ ਹਨ, ਜਿਸ ਦਾ ਸੂਬਤ ਉਹ 2019 ਦੀਆਂ ਲੋਕ ਸਭਾ ਚੋਣਾਂ 'ਚ ਦੇਣਗੇ।
ਇਸ ਸਮੇਂ ਰੋਸ ਪ੫ਦਰਸ਼ਨ 'ਚ ਸਾਬਕਾ ਚੇਅਰਮੈਨ ਜਵਾਹਰ ਖੁਰਾਣਾ, ਸੰਦੀਪ ਮਨਹਾਸ ਸਟੇਟ ਕਾਰਜਕਾਰਨੀ ਮੈਂਬਰ, ਮੁਨੀਸ਼ ਮਹਾਜਨ, ਸ਼ੰਭੂ ਨਾਥ ਭਾਰਤੀ, ਵਿਨੇ ਕੁਮਾਰ ਲਵਲੀ, ਅਮਿਤ ਧਨੋਆ ਜ਼ਿਲ੍ਹਾ ਪ੫ਧਾਨ ਯੂਥ ਮਰੋਚਾ, ਰਜਿੰਦਰ ਸ਼ੋਟੂ, ਸੁਰਿੰਦਰ ਸਿੰਘ ਜਾਜਾ ਪ੫ਧਾਨ ਐੱਸਸੀ ਮੋਰਚਾ, ਦਲਜੀਤ ਸਿੰਘ ਜੀਤੂ ਪ੫ਧਾਨ ਕਿਸਾਨ ਮੋਰਚਾ, ਕੈਪਟਨ ਗੁਰਵਿੰਦਰ ਸਿੰਘ, ਦਵਿੰਦਰ ਬਬਲੀ, ਅਨਿਲ ਗੋਰਾ, ਅੰਜਨਾ ਕਟੋਚ, ਇੰਦੂ ਬਾਲਾ ਸੰਮਤੀ ਮੈਂਬਰ, ਅੰਕੁਸ਼ ਪੰਡਿਤ ਸੰਮਤੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ 'ਚ ਭਾਜਪਾ ਵਰਕਰ ਹਾਜ਼ਰ ਸਨ।
from Punjabi News -punjabi.jagran.com https://ift.tt/2IHGELX
via IFTTT
No comments:
Post a Comment