ਮੁੰਬਈ- ਬਾਲੀਵੱੁਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਨੂੰ ਬੀਤੀ ਰਾਤ ਨਿਮੋਨੀਆ ਦੀ ਸ਼ਿਕਾਇਤ ਦੇ ਚਲਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦਿਲੀਪ ਦੇ ਪਰਿਵਾਰਕ ਦੋਸਤ ਫੈਜ਼ਲ ਫਾਰੂਕੀ ਨੇ ਇਸ ਦੀ ਜਾਣਕਾਰੀ ਟਵਿੱਟਰ 'ਤੇ ਪੋਸਟ ਰਾਹੀਂ ਦਿੱਤੀ। ਫੈਜ਼ਲ ਫਾਰੂਕੀ ਨੇ ਟਵਿੱਟਰ 'ਤੇ ਲਿਖਿਆ, ' ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਦਿਲੀਪ ਕੁਮਾਰ ਸਾਹਬ ਨੂੰ ਬੀਤੀ ਰਾਤ ਫੇਰ ਤੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਇਕ ਵਾਰ ਫਿਰ ਨਿਮੋਨੀਆ ਦੀ ਸ਼ਿਕਾਇਤ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਤੁਸੀਂ ਸਭ ਦੁਆ ਕਰੋ। ਮੈਂ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਦਿੰਦਾ ਰਹਾਗਾਂ।' ਜ਼ਿਕਰਯੌਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਦਿਲੀਪ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
from Punjabi News -punjabi.jagran.com https://ift.tt/2CwgWd4
via IFTTT
No comments:
Post a Comment