ਜਕਾਰਤਾ (ਪੀਟੀਆਈ) : ਪੈਰਾ ਏਸ਼ੀਅਨ ਖੇਡਾਂ 'ਚ ਭਾਰਤ ਨੇ ਪਹਿਲੇ ਹੀ ਦਿਨ ਦੋ ਸਿਲਵਰ ਤੇ ਤਿੰਨ ਕਾਂਸੇ ਦੇ ਮੈਡਲਾਂ ਸਮੇਤ ਕੁੱਲ ਪੰਜ ਮੈਡਲ ਹਾਸਿਲ ਕੀਤੇ। ਭਾਰਤੀ ਮਰਦ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਦੋ ਮੈਡਲਾਂ ਨਾਲ ਖਾਤਾ ਖੋਲਿ੍ਹਆ। ਉਹ ਸੈਮੀਫਾਈਨਲ ਤਕ ਪੁੱਜੀ ਪਰ ਇੱਥੇ ਉਸ ਨੂੰ ਮਲੇਸ਼ੀਆ ਹੱਥੋਂ 1-2 ਨਾਲ ਮਾਤ ਮਿਲੀ ਜਿਸ ਨਾਲ ਉਸ ਨੂੰ ਕਾਂਸੇ ਦੇ ਮੈਡਲ ਨਾਲ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਭਾਰਤ ਦੇ ਪਾਵਰਲਿਫਟਰ ਫਰਮਾਨ ਬਾਸ਼ਾ ਨੇ ਮਰਦਾਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿਚ ਸਿਲਵਰ ਮੈਡਲ ਜਿੱਤਿਆ ਜਦਕਿ ਇਸੇ ਮੁਕਾਬਲੇ ਵਿਚ ਭਾਰਤ ਦੇ ਹੀ ਪਰਮਜੀਤ ਕੁਮਾਰ ਨੇ ਕਾਂਸੇ ਦਾ ਮੈਡਲ ਜਿੱਤਿਆ। ਫਰਮਾਨ ਨੇ 128 ਕਿਲੋਗ੍ਰਾਮ ਦਾ ਭਾਰ ਚੁੱਕਿਆ ਜਦਕਿ ਪਰਮਜੀਤ ਨੇ 127 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੇ ਦਾ ਮੈਡਲ ਜਿੱਤਿਆ। ਲਾਓਸ ਦੇ ਲਾਓਪਾਖੜੀ ਪੀਏ ਨੇ 133 ਕਿਲੋਗ੍ਰਾਮ ਵਜ਼ਨ ਚੁੱਕ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ। ਮਹਿਲਾਵਾਂ ਦੇ 100 ਮੀਟਰ ਬਟਰਫਲਾਈ ਤੈਰਾਕੀ ਮੁਕਾਬਲੇ ਦੇ ਐੱਸ-10 ਵਰਗ ਵਿਚ ਦੇਵਾਂਸ਼ੀ ਸਤੀਜਾਵੋਨ ਨੇ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਮਰਦਾਂ ਦੇ 200 ਮੀਟਰ ਮੁਕਾਬਲੇ ਦੇ ਐੱਸਐੱਮ-7 ਵਰਗ ਵਿਚ ਸੁਆਸ ਜਾਧਵ ਨੇ ਵੀ ਦੇਸ਼ ਨੂੰ ਕਾਂਸੇ ਦਾ ਮੈਡਲ ਦਿਵਾਇਆ।
from Punjabi News -punjabi.jagran.com https://ift.tt/2C1dgza
via IFTTT
No comments:
Post a Comment