ਫੋਟੋ109 ਤੇ 109 ਏ ਪੀ - ਕੀਰਤਨ ਦਰਬਾਰ ਮੌਕੇ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਦੇ ਹੋਏ ਤੇ ਹਾਜ਼ਰ ਸੰਗਤ।
-
ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਅਜਨੋਹਾ ਵਿਖੇ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪਰਵਾਸੀ ਭਾਰਤੀਆਂ, ਦੀਵਾਨ ਟੋਡਰ ਮੱਲ ਸੇਵਾ ਸੁਸਾਇਟੀ ਅਜਨੋਹਾ-ਜਲਵੇਹੜ੍ਹਾ ਅਤੇ ਇਲਾਕੇ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁੱਰਤਾ ਗੱਦੀ ਦਿਵਸ ਨੂੰ ਸਮਰਪਿਤ ਸਾਲਾਨਾ 12ਵਾਂ ਮਹਾਨ ਕੀਰਤਨ ਦਰਬਾਰ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਿਯਪਾਲ ਸਿੰਘ ਪਾਲਾ ਅਜਨੋਹਾ ਨੇ ਦੱਸਿਆ ਕਿ ਸਭ ਤੋਂ ਪਹਿਲਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿਚ ਜਥੇਦਾਰ ਬਾਬਾ ਅਜੀਤ ਸਿੰਘ ਬਾਸੀ ਦਿਹਾਣਾ, ਸੰਤ ਬਾਬਾ ਬਲਵੀਰ ਸਿੰਘ ਖੇੜਾ ਮਾਹਿਲਪੁਰ, ਜਥੇਦਾਰ ਮੱਖਣ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ਨਡਾਲੋ, ਸੰਤ ਬਾਬਾ ਰਘਵੀਰ ਸਿੰਘ ਬੇਦੀ ਮਾਹਿਲਪੁਰ, ਸੰਤ ਬਾਬਾ ਹਾਕਮ ਸਿੰਘ ਅਜਨੋਹਾ, ਬਾਬਾ ਵਿਨੋਦ ਸਿੰਘ ਸੰਘਾ, ਸੰਤ ਬਾਬਾ ਵਿਪਨਪ੍ਰੀਤ ਸਿੰਘ ਬਾੜੀਆ ਆਦਿ ਸੰਤ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ। ਇਸ ਮੌਕੇ ਮਹਾਨ ਦਰਬਾਰ ਮੌਕੇ ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗਗਨਦੀਪ ਸਿੰਘ ਸ਼੍ਰੀ ਗੰਗਾ ਨਗਰ, ਭਾਈ ਸਹਿਬ ਸਿੰਘ ਸਾਹਬਾਦਮਾਰਕੰਟਾ, ਜਬਰਤੋੜ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਸੁਖਦੇਵ ਸਿੰਘ ਨਡਾਲਂੋ, ਭਾਈ ਧਰਮ ਸਿੰਘ ਅਜਨੋਹਾ, ਬੀਬੀ ਪੁਸ਼ਵਿੰਦਰ ਕੌਰ ਢਾਡੀ ਜਥਾ ਆਦਿ ਨੇ ਗੁਰਬਾਣੀ ਗੁਰਇਤਿਹਾਸ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੀਵਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਗੀ ਜਥੇ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੀਰਤਨ ਦਰਬਾਰ ਦੌਰਾਨ ਮੁਫ਼ਤ ਮੈਡੀਕਲ ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਕਿ੍ਰਪਾਲ ਸਿੰਘ ਪਾਲਾ, ਸੁਖਵਿੰਦਰ ਸਿੰਘ, ਬਾਬਾ ਜਰਨੈਲ ਸਿੰਘ ਨਡਾਲੋ, ਦੀਦਾਰ ਸਿੰਘ, ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸੂਬੇਦਾਰ ਕੁਲਵਰਨ ਸਿੰਘ, ਡਾਕਟਰ ਜਸਵੀਰ ਸਿੰਘ, ਜਸਵੀਰ ਸਿੰਘ ਸਰਪੰਚ ਭੱਟੀ, ਲਖਵਿੰਦਰ ਸਿੰਘ ਨਡਾਲੋ, ਮਾਸਟਰ ਹਰਭਜਨ ਸਿੰਘ ਅਜੋਨਹਾ, ਸਤਨਾਮ ਸਿੰਘ, ਪਿ੍ਰਤਪਾਲ ਸਿੰਘ, ਪਰਮਜੀਤ ਸਿੰਘ, ਜਥੇਦਾਰ ਰਣਧੀਰ ਸਿੰਘ, ਦਿਲਪ੍ਰੀਤ ਸਿੰਘ, ਸਤਨਾਮ ਸਿੰਘ, ਨਿਰਵੈਰ ਸਿੰਘ, ਗੁਰਪ੍ਰੀਤ ਸਿੰਘ, ਜਸਨੂਰ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਖਾਲਸਾ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੋਤ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਕੀਰਤਨ ਦਰਬਾਰ ਦੀ ਸਮਾਪਤੀ ਉਪਰੰਤ ਦਸ਼ਮੇਸ਼ ਖਾਲਸਾ ਗੱਤਕਾ ਆਖੜਾ ਜੱਬੜ (ਮਾਣਕੋ) ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ।
from Punjabi News -punjabi.jagran.com https://ift.tt/2pGP39Z
via IFTTT
No comments:
Post a Comment