ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਪੰਜੌੜਾ ਵਿਖੇ ਸਮੂਹ ਨਗਰ ਵਾਸੀਆਂ, ਸਪੋਰਟਸ ਕਲੱਬ ਪੰਜੌੜਾ, ਗੁਰਦੁਆਰਾ ਨੈਕੀ ਸਾਹਿਬ, ਪਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ 32ਵਾਂ ਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆ ਦੀ ਯਾਦ ਵਿਚ ਸਾਲਾਨਾ 7 ਸਾਇਡ ਫੁੱਟਬਾਲ ਟੂਰਨਾਮੈਂਟ 5 ਤੋਂ 10 ਮਾਰਚ ਤਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਪ੍ਧਾਨ ਜਸਵੀਰ ਸਿੰਘ ਜੱਸੀ ਸਾਲਾਨਾ 32ਵੇਂ ਫੁੱਟਬਾਲ ਟੂਰਨਾਮੈਂਟ ਵਿਚ ਪੰਜਾਬ ਦੀਆਂ ਨਾਮਵਰ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਮਨਪ੍ਰੀਤ ਕੌਰ ਪੰਜੌੜਾ ਨੇ ਅਰਦਾਸ ਹੋਣ ਤੋਂ ਬਾਅਦ ਰੀਬਨ ਕੱਟ ਕੇ ਕੀਤਾ। ਉਦਘਾਟਨੀ ਮੈਚ ਭਗਤੂਪੁਰ ਅਤੇ ਪੰਡੋਰੀ ਗੰਗਾ ਸਿੰਘ ਵਿਚਕਾਰ ਖੇਡਿਆ ਗਿਆ, ਜਿਸ ਵਿਚ ਪਿੰਡ ਭਗਤੂਪੁਰ ਦੀ ਟੀਮ ਜੇਤੂ ਰਹੀ। ਇਸ ਮੌਕੇ ਕਲੱਬ ਪ੍ਧਾਨ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ 10 ਮਾਰਚ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਸੰਤ ਬਾਬਾ ਜਸਵੰਤ ਸਿੰਘ ਮੰਹਨਹਾਣਾ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪ੍ਬੰਧਕਾਂ ਨੇ ਦੱਸਿਆ ਕਿ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 31,000 ਹਜ਼ਾਰ ਰੁਪਏ ਤੇ ਟਰਾਫੀ ਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 21,000 ਹਜ਼ਾਰ ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਲੱਬ ਪ੍ਧਾਨ ਜਸਵੀਰ ਸਿੰਘ ਜੱਸੀ, ਜਥੇਦਾਰ ਪਰਮਜੀਤ ਸਿੰਘ ਪੰਜੌੜਾ, ਜਗਦੀਸ਼ ਚੰਦ ਪੰਚ, ਸਰਪੰਚ ਮਨਪ੍ਰੀਤ ਕੌਰ, ਬਹਾਦਰ ਸਿੰਘ ਪੰਚ, ਨੀਨਾ ਰਾਣੀ ਪੰਚ, ਜਸਵੀਰ ਕੌਰ ਪੰਚ, ਬਲਜਿੰਦਰ ਸਿੰਘ ਖਾਲਸਾ ਪੰਚ, ਗੁਰਦੇਵ ਸਿੰਘ ਪੰਚ, ਨੰਬਰਦਾਰ ਸਤਨਾਮ ਸਿੰਘ, ਅਮਰੀਕ ਸਿੰਘ, ਸੁਲਿੰਦਰ ਸਿੰਘ, ਜੈਮਲ ਸਿੰਘ ਕੈਨੇਡਾ, ਬਲਜਿੰਦਰ ਸਿੰਘ ਕਨੇਡਾ, ਦਵਿੰਦਰ ਕੁਮਾਰ, ਜਗਮੋਹਣ ਸਿੰਘ, ਅਮਰਜੀਤ ਸਿੰਘ ਸਾਬਕਾ ਪੰਚ, ਮੈਨੇਜਰ ਸੋਹਣ ਸਿੰਘ, ਜਸਪਾਲ ਸਿੰਘ ਪ੍ਧਾਨ, ਹਰਜਿੰਦਰ ਸਿੰਘ ਲੱਡੂ ਪੰਡੋਰੀ ਗੰਗਾ ਸਿੰਘ, ਚਰਨਜੀਤ ਸਿੰਘ, ਮਾਸਟਰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ ਪਟਵਾਰੀ, ਜਥੇਦਾਰ ਸਰਬਜੀਤ ਸਿੰਘ, ਗਿਆਨੀ ਅਮਰਜੀਤ ਸਿੰਘ ਆਦਿ ਹਾਜ਼ਰ ਸਨ।
from Punjabi News -punjabi.jagran.com https://ift.tt/2TieShy
via IFTTT
Tuesday, March 5, 2019
ਬਾਬਾ ਹਰੀ ਸਿੰਘ 32ਵਾਂ ਯਾਦਗਾਰੀ 7 ਸਾਇਡ ਫੁੱਟਬਾਲ ਟੂਰਨਾਮੈਂਟ ਆਰੰਭ
Subscribe to:
Post Comments (Atom)
No comments:
Post a Comment