ਸ਼ਾਮ ਸੁੰਦਰ ਮੀਲੂ, ਪੋਜੇਵਾਲ ਸਰਾਂ : ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਅਪਾਰ ਕਿ੍ਪਾ ਸਦਕਾ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੀ ਸਹਾਇਤਾ ਨਾਲ ਬੀਤ ਇਲਾਕੇ 'ਚ ਚੱਲ ਰਹੇ ਮਹਾਰਾਜ ਬ੍ਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਡਿਗਰੀ ਕਾਲਜ, ਕਾਲਜੀਏਟ ਸਕੂਲ ਮਨਸੋਵਾਲ (ਬੀਤ) ਦਾ ਸਾਲਾਨਾ ਇਨਾਮ ਵੰਡ ਸਮਾਗਮ ਸੰਪੰਨ ਹੋ ਗਿਆ। ਇਨਾਮ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਰਿਆਣਾ ਪਬਲਿਕ ਸਰਵਿਸ ਕਮੀਸ਼ਨ ਦੇ ਚੇਅਰਮੈਨ ਮਨਵੀਰ ਸਿੰਘ ਬਧਾਣਾ, ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਧਾਨ ਕਰਨਲ ਸੰਤ ਰਾਮ ਮੀਲੂ ਨੇ ਹਾਜ਼ਰੀ ਭਰੀ। ਸਾਲਾਨਾ ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥਣਾਂ ਨੇ 'ਮੰਗਲਾਚਰਣ' ਸ਼ਬਦ ਦੀ ਅਰਦਾਸ ਅਤੇ ਅਚਾਰੀਆ ਚੇਤਨਾ ਨੰਦ ਜੀ ਨੇ ਸ਼ਮਾ ਰੋਸ਼ਨ ਕਰਕੇ ਕਰਵਾਈ। ਸ਼ੁਰੂਆਤ ਮੌਕੇ ਭੂਰੀਵਾਲੇ ਗਰਲਜ਼ ਡਿਗਰੀ ਕਾਲਜ ਦੇ ਪਿ੍ੰ. ਗੁਰਸ਼ਰਨ ਕੌਰ ਸਿੱਧੂ, ਕਾਲਜੀਏਟ ਸਕੂਲ ਦੀ ਪਿ੍ੰ. ਕਿ੍ਸ਼ਨਾ ਡੋਡ ਨੇ ਸਾਲਾਨਾ ਰਿਪੋਰਟ ਪੜ੍ਹੀ। ਡਿਗਰੀ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਪੇਂਡੂ ਸੱਭਿਆਚਾਰ ਅਤੇ ਪੰਜਾਬ ਦੇ ਪੁਰਾਤਨ ਵਿਰਸੇ ਨਾਲ ਜੁੜੀਆਂ ਵੰਨਗੀਆਂ, ਜਿਨ੍ਹਾਂ ਵਿਚ ਸ਼ਬਦ ਗਾਇਨ, ਕਵੀਸ਼ਰੀ, ਕਲੀ, ਘੋੜੀ, ਗਰੁੱਪ ਸੌਗ, ਸੁਹਾਗ, ਗਿੱਧਾ, ਭੰਗੜਾ, ਕਵਿਤਾਵਾਂ, ਸਕਿੱਟ ਦੇ ਨਾਲ-ਨਾਲ ਸਮਾਜ ਦੀ ਸੋਚ 'ਭਰੂਣ ਹੱਤਿਆ', 'ਨਸ਼ੇ ਨਾਲ ਬਰਬਾਦੀ' ਅਤੇ ਦੇਸ਼ ਭਗਤੀ ਨੂੰ ਦਰਸਾਉਂਦੀ ਕੋਰੀਓਗਾ੍ਫੀ ਪੇਸ਼ ਕਰ ਆਪਣੇ ਹੁਨਰ ਦਾ ਵਿੱਲਖਣ ਪ੍ਦਰਸ਼ਨ ਕਰ ਵਾਹ-ਵਾਹ ਖੱਟੀ। ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦੇ ਸਰਪ੍ਸਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਵਿੱਦਿਅਕ ਅਦਾਰਿਆਂ ਦੇ ਸਟਾਫ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਹਿੰਮਤ ਛੱਡਣ ਵਾਲਾ ਕਦੇ ਆਪਣੇ ਮੁਕਾਮ 'ਤੇ ਨਹੀਂ ਪੁੱਜਦਾ। ਉਨ੍ਹਾਂ ਕਿਹਾ ਕਿ ਵਿੱਦਿਆ ਪਰਉਪਕਾਰੀ ਹੈ, ਜੋ ਕਦੇ ਬੇਅਰਥ ਨਹੀਂ ਜਾਂਦੀ। ਇਸ ਮੌਕੇ ਮੁੱਖ ਮਹਿਮਾਨ ਹਰਿਆਣਾ ਪਬਲਿਕ ਸਰਵਿਸ ਕਮੀਸ਼ਨ ਦੇ ਚੇਅਰਮੈਨ ਮਨਵੀਰ ਸਿੰਘ ਬਧਾਣਾ ਨੇ ਕਿਹਾ ਕਿ ਪੰਜਾਬ ਦੇ ਪਛੜੇ ਇਲਾਕਿਆਂ 'ਚ ਸਿੱਖਿਆ ਦੇ ਪਸਾਰ ਲਈ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ੰਪਰਾ ਦਾ ਵਿਸ਼ੇਸ਼ ਯੋਗਦਾਨ ਹੈ। ਬ੍ਹਮਲੀਨ ਸਤਿਗੁਰੂ ਬ੍ਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਬਦੌਲਤ ਪੰਜਾਬ ਦੇ ਪੱਛੜੇ ਇਲਾਕੇ ਦੀਆਂ ਬੱਚੀਆਂ ਸਿੱਖਿਅਤ ਹੋ ਗਈਆਂ। ਹੁਣ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਇਨ੍ਹਾਂ ਵਿੱਦਿਅਕ ਅਦਾਰਿਆਂ 'ਚ ਪੜ੍ਹਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਣਥੱਕ ਮਿਹਨਤ ਕਰਕੇ ਵਾਧਾ ਕਰ ਰਹੇ ਹਨ। ਇਨਾਮ ਵੰਡ ਸਮਾਗਮ ਮੌਕੇ ਵਿੱਦਿਅਕ, ਖੇਡਾਂ ਅਤੇ ਹੋਰ ਵਿਲੱਖਣ ਪੇਸ਼ਕਾਰੀਆਂ 'ਚ ਅਵੱਲ ਪ੍ਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਟਰੱਸਟ ਦੀ ਸਹਾਇਤਾ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਪ੍ਧਾਨ ਪ੍ਰੋ: ਮਹਿੰਦਰ ਸਿੰਘ ਬਾਗੀ, ਚੌਧਰੀ ਤੀਰਥ ਰਾਮ ਭੂੰਬਲਾ ਜਨਰਲ ਸਕੱਤਰ ਭੂਰੀਵਾਲੇ ਟਰੱਸਟ, ਟਿੱਕਾ ਜਤਿੰਦਰ ਚੰਦ, ਚੌਧਰੀ ਹੁਕਮ ਚੰਦ, ਕੈਪਟਨ ਹਰਬੰਸ ਲਾਲ ਕਟਾਰੀਆ, ਚੌਧਰੀ ਕੁੰਦਨ ਲਾਲ ਆਜ਼ਮਪੁਰ, ਚੌਧਰੀ ਹਰਬੰਸ ਲਾਲ ਕਸਾਣਾ, ਸੁਨੀਲ ਚੌਹਾਣ, ਮਦਨ ਲਾਲ ਜੋਸ਼ੀ, ਪਿ੍ੰ: ਕੰਚਨ ਬਾਲਾ, ਪਿ੍ੰ: ਜੋਗਿੰਦਰ ਸਿੰਘ ਰਾਣਾ, ਡਾ: ਯਸ਼ਪਾਲ, ਆਦੀਸ਼ ਟੱਪਰੀਆਂ, ਨਰਿੰਦਰ ਮੀਲੂ ਜਨਰਲ ਸਕੱਤਰ ਗੁੱਜਰ ਕਲਿਆਣ ਪ੍ਰੀਸ਼ਦ, ਸਮੇਤ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਸਮਾਗਮ ਦੌਰਾਨ ਗੁੱਜਰ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਧਾਨ ਕਰਨਲ ਸੰਤ ਰਾਮ ਮੀਲੂ, ਜਨਰਲ ਸਕੱਤਰ ਨਰਿੰਦਰ ਮੀਲੂ ਨੇ ਭੂਰੀਵਲੇ ਐਜੂਕੇਸ਼ਨ ਸੰਸਥਾਨ 'ਚ ਪੜ੍ਹਦੇ ਬੱਚਿਆਂ ਨੂੰ 2 ਲੱਖ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਦਾ ਚੈਕ ਵੀ ਦਿੱਤਾ।
from Punjabi News -punjabi.jagran.com https://ift.tt/2EyWQ0s
via IFTTT
Tuesday, March 5, 2019
ਵਿਦਿਆ ਪਰਉਪਕਾਰੀ ਹੈ, ਕਦੇ ਬੇਅਰਥ ਨਹੀਂ ਜਾਂਦੀ : ਮਨਵੀਰ
Subscribe to:
Post Comments (Atom)
No comments:
Post a Comment